finance minister nirmala sitharaman: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਕਟੌਤੀ ਦੇ ਸਵਾਲ ‘ਤੇ ਕਿਹਾ ਕਿ ਉਹ ਦੇਸ਼ ਦੇ ਉਪਭੋਗਤਾਵਾਂ ਦੀਆਂ ਜ਼ਰੂਰਤਾਂ ਨੂੰ ਸਮਝਦੀ ਹੈ, ਪਰ ਇਸ ਮਾਮਲੇ ਸਰਕਾਰ ਦੇ ਸਾਹਮਣੇ ‘ਧਰਮਸੰਕਟ ਦੀ ਹਾਲਤ, ਹੈ।ਉਨਾਂ੍ਹ ਨੇ ਕਿਹਾ ਕਿ ਕੋਈ ਅਜਿਹੇ ਸੰਕੇਤ ਮਿਲ ਰਹੇ ਹਨ ਜਿਨਾਂ੍ਹ ਨੇ ਇਹ ਗੱਲ ਪੁਖਤਾ ਹੁੰਦੀ ਹੈ ਕਿ ਅਰਥਵਿਵਸਥਾ ‘ਚ ਸੁਧਾਰ ਹੋ ਰਿਹਾ ਹੈ।ਵਿੱਤ ਮੰਤਰੀ ਜਿਸ ਧਰਮ ਸੰਕਟ ਦੀ ਗੱਲ ਕਰ ਰਹੀ ਹੈ।ਅਸਲ ‘ਚ ਉਹ ਹੈ ਕਿ ਤੇਲ ਦੀਆਂ ਕੀਮਤਾਂ ਬਾਜ਼ਾਰ ਦੇ ਹਵਾਲੇ ਹਨ।ਭਾਵ ਉਨਾਂ ਦੀ ਕੀਮਤ ਹੁਣ ਤੇਲ ਕੰਪਨੀਆਂ ਤੈਅ ਕਰਦੀ ਹੈ।ਦੂਜੀ ਪਾਸੇ ਕੋਰੋਨਾ ਕਾਲ ‘ਚ ਮਾਲੀਆ ਭੰਡਾਰ ‘ਚ ਆਉਣ ਵਾਲੀ ਕਮੀ ਨੂੰ ਦੇਖਦੇ ਹੋਏ ਸਰਕਾਰ ਲਈ ਟੈਕਸ ‘ਚ ਕਟੌਤੀ ਕਰਨਾ ਵੀ ਕਾਫੀ ਮੁਸ਼ਕਿਲ ਕੰਮ ਹੈ।
ਮਹੱਤਵਪੂਰਨ ਹੈ ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦਾ ਵੱਡਾ ਹਿੱਸਾ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਟੈਕਸ ਦਾ ਹੀ ਹੁੰਦਾ ਹੈ।ਦਿੱਲੀ ‘ਚ 91 ਰੁਪਏ ਲੀਟਰ ਦੇ ਆਸਪਾਸ ਜੋ ਪੈਟਰੋਲ ਵਿਕ ਰਿਹਾ ਹੈ, ਉਸ ‘ਤੇ ਕਰੀਬ 54 ਰੁਪਏ ਦਾ ਟੈਕਸ ਹੀ ਦੇਣਾ ਪੈ ਰਿਹਾ ਹੈ।ਇਸ ਲਈ ਕਈ ਪਾਸਿਓਂ ਇਹ ਮੰਗ ਉੱਠ ਰਹੀ ਹੈ ਕਿ ਪੈਟਰੋਲ-ਡੀਜ਼ਲ ‘ਤੇ ਟੈਕਸੇਜ਼ ‘ਚ ਕਟੌਤੀ ਕੀਤੀ ਜਾਵੇ।ਸ਼ੁੱਕਰਵਾਰ ਨੂੰ ਇੱਕ ਪੈ੍ਰੱਸ ਕਾਨਫ੍ਰੰਸ ‘ਚ ਵਿੱਤ ਮੰਤਰੀ ਨੇ ਕਿਹਾ, ‘ਅਸੀਂ ਭਾਰਤੀ ਨੌਜਵਾਨਾਂ ‘ਤੇ ਫੋਕਸ ਕਰਨਾ ਚਾਹੁੰਦੇ ਸੀ, ਜੋ ਅਸੀਂ ਬਜ਼ਟ ‘ਚ ਕੀਤਾ ਵੀ ਹੈ।ਸਾਡਾ ਬਜਟ ਅਗਲੇ 20 ਸਾਲਾਂ ਨੂੰ ਧਿਆਨ ‘ਚ ਰੱਖ ਕੇ ਬਣਾਇਆ ਗਿਆ ਹੈ।
ਪੰਜਾਬ ਭਾਜਪਾ ਆਗੂ ਦਾ ਵੱਡਾ ਕਾਂਡ, ਪਤਨੀ ਤੋਂ ਚੋਰੀ ਕਰਦਾ ਸੀ ਆਸ਼ਕੀ, ਇਤਰਾਜ਼ਯੋਗ ਹਾਲਤ ‘ਚ ਵੀਡੀਓ ਤੇ ਆਡੀਓ ਵਾਇਰਲ