Shots fired at youngsters : ਜਲੰਧਰ : ਲਾਂਬੜਾ ਥਾਣਾ ਖੇਤਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਅਲੀ ਚੱਕ ਪਿੰਡ ਵਿੱਚ ਰੋਡ ਰੇਜ ਦੇ ਮਾਮਲੇ ਵਿੱਚ ਇੱਕ ਕਾਰ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਹੇ ਇੱਕ ਨੌਜਵਾਨ ਨਾਲ ਝਗੜੇ ਤੋਂ ਬਅਦ ਕੁਝ ਨੌਜਵਾਨਾਂ ਨੇ ਉਸ ’ਤੇ ਸ਼ਰੇਆਮ ਗੋਲੀਆਂ ਚਲਾ ਦਿੱਤੀਆਂ। ਪੀੜਤ ਨੌਜਵਾਨ ਹਰਪ੍ਰੀਤ ਅਲੀ ਚੱਕ ਪਿੰਡ ਦਾ ਰਹਿਣ ਵਾਲਾ ਹੈ। ਉਸ ਨੂੰ ਚਾਰ ਗੋਲੀਆਂ ਲੱਗੀਆਂ ਹਨ। ਉਸਦੀ ਹਾਲਤ ਨਾਜ਼ੁਕ ਹੈ ਅਤੇ ਉਸਨੂੰ ਸਿਵਲ ਹਸਪਤਾਲ ਦੀ ਐਮਰਜੈਂਸੀ ਵਿੱਚ ਦਾਖਲ ਕਰਵਾਇਆ ਗਿਆ ਹੈ। ਇਕ ਗੋਲੀ ਹਰਪ੍ਰੀਤ ਦੇ ਪੇਟ ਨੂੰ ਪਾਰ ਕਰ ਗਈ, ਜਦੋਂਕਿ ਦੋ ਗੋਲੀਆਂ ਹੱਥ ’ਤੇ ਅਤੇ ਇਕ ਗੋਲੀ ਬਾਂਹ ਦੇ ਉਪਰਲੇ ਹਿੱਸੇ ’ਤੇ ਲੱਗੀ ਹੈ। ਉਥੇ ਹੀ ਦੂਸਰੇ ਨੌਜਵਾਨ ਗੋਲੀ ਛੂਹ ਕੇ ਨਿਕਲ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਉਸ ਦੇ ਪਿੰਡ ਦੇ ਰਹਿਣ ਵਾਲੇ ਹਨ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਹਰਪ੍ਰੀਤ ਨੇ ਦੱਸਿਆ ਕਿ ਸਵੇਰੇ 10 ਵਜੇ ਦੇ ਕਰੀਬ ਉਹ ਆਪਣੀ ਆਲਟੋ ਕਾਰ ਵਿੱਚ ਆਪਣੇ ਦੋ ਰਿਸ਼ਤੇਦਾਰਾਂ ਨਾਲ ਕਿਤੇ ਜਾ ਰਿਹਾ ਸੀ। ਇਸ ਸਮੇਂ ਦੌਰਾਨ, ਜਦੋਂ ਉਸਨੇ ਚਲਦੀ ਹੋਈ ਬੋਲੇਰੋ ਗੱਡੀ ਤੋਂ ਸਾਈਡ ਲੈਣ ਲਈ ਹਾਰਨ ਵਜਾਇਆ ਤਾਂ ਬੋਲੇਰੋ ਸਵਾਰ 4 ਨੌਜਵਾਨ ਭੜਕ ਗਏ ਅਤੇ ਉਸ ‘ਤੇ ਫਾਇਰ ਕਰ ਦਿੱਤਾ। ਲਾਂਬੜਾ ਥਾਣੇ ਦੀ ਪੁਲਿਸ ਅਤੇ ਸੀ.ਆਈ.ਏ ਸਟਾਫ ਘਟਨਾ ਦੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਅਤੇ ਜ਼ਖਮੀ ਨੌਜਵਾਨ ਦੇ ਬਿਆਨ ਦਰਜ ਕਰਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਂਬੜਾ ਥਾਣੇ ਦੇ ਮੁੱਖ ਇੰਸਪੈਕਟਰ ਕਸ਼ਮੀਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਿਆ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਜਿਸ ਹਥਿਆਰ ਨਾਲ ਗੋਲੀ ਚਲਾਈ ਗਈ ਹੈ ਉਹ ਲਾਇਸੈਂਸੀ ਹੈ ਜਾਂ ਗੈਰ ਕਾਨੂੰਨੀ। ਪੁਲਿਸ ਨੇ ਦੋਸ਼ੀ ਨੂੰ ਜਲਦੀ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।