Mamata benarjee attack hospital : ਬੀਤੇ ਦਿਨ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਸੱਟ ਲੱਗ ਗਈ ਸੀ। ਮਮਤਾ ਬੈਨਰਜੀ ਨੇ ਦੋਸ਼ ਲਾਇਆ ਹੈ ਕਿ ਸਾਜਿਸ਼ ਤਹਿਤ ਉਨ੍ਹਾਂ ‘ਤੇ ਹਮਲਾ ਕੀਤਾ ਗਿਆ ਹੈ। ਮਮਤਾ ਬੈਨਰਜੀ ਅਜੇ ਵੀ ਹਸਪਤਾਲ ਵਿੱਚ ਦਾਖਲ ਹੈ, ਪਰ ਇਸ ਮੁੱਦੇ ‘ਤੇ ਰਾਜਨੀਤੀ ਜ਼ੋਰ ਫੜਦੀ ਜਾ ਰਹੀ ਹੈ। ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇਜਸ਼ਵੀ ਯਾਦਵ ਨੇ ਇਸ ਮੁੱਦੇ ‘ਤੇ ਭਾਜਪਾ ‘ਤੇ ਨਿਸ਼ਾਨਾ ਸਾਧਿਆ ਹੈ। ਰਾਜਦ ਨੇਤਾ ਤੇਜਸ਼ਵੀ ਯਾਦਵ ਨੇ ਕਿਹਾ ਕਿ ਇਹ ਬਹੁਤ ਗੰਭੀਰ ਮੁੱਦਾ ਹੈ ਅਤੇ ਲੋਕਤੰਤਰ ਵਿੱਚ ਹਿੰਸਾ ਦੀ ਕੋਈ ਜਗ੍ਹਾ ਨਹੀਂ ਹੈ। ਭਾਜਪਾ ਦੇ ਇਤਿਹਾਸ ਅਨੁਸਾਰ ਉਹ ਚੋਣ ਜਿੱਤਣ ਲਈ ਕਿਸੇ ਵੀ ਹੇਰਾਫੇਰੀ ਨੂੰ ਅਪਣਾ ਸਕਦੀ ਹੈ। ਤੇਜਸਵੀ ਨੇ ਕਿਹਾ ਕਿ ਮਮਤਾ ਬੈਨਰਜੀ ਨਾਲ ਵਾਪਰੀ ਘਟਨਾ ਭਾਜਪਾ ਦੇ ਲੋਕਾਂ ਨੇ ਕੀਤੀ ਹੋ ਸਕਦੀ ਹੈ। ਚੋਣ ਜਿੱਤਣ ਲਈ ਭਾਜਪਾ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਇਸ ਘਟਨਾ ਨੂੰ ਭਾਜਪਾ ਵੱਲੋਂ ਡਰਾਮਾ ਕਿਹਾ ਜਾ ਰਿਹਾ ਹੈ, ਜਿਸ ‘ਤੇ ਤੇਜਸਵੀ ਨੇ ਕਿਹਾ ਹੈ ਕਿ ਇੱਕ ਮੁੱਖ ਮੰਤਰੀ ਜ਼ਖਮੀ ਹੋ ਗਿਆ ਹੈ, ਪਰ ਇਸ ਘਟਨਾ ਦੀ ਨਿੰਦਾ ਕਰਨ ਦੀ ਬਜਾਏ ਭਾਜਪਾ ਝੂਠੇ ਦੋਸ਼ ਲਗਾ ਰਹੀ ਹੈ।
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀ ਮਮਤਾ ਬੈਨਰਜੀ ਉੱਤੇ ਹੋਏ ਹਮਲੇ ਦੀ ਨਿਖੇਧੀ ਕੀਤੀ ਹੈ। ਮਨੀਸ਼ ਸਿਸੋਦੀਆ ਨੇ ਕਿਹਾ ਕਿ ਬੰਗਾਲ ਵਿੱਚ ਜੋ ਕੁੱਝ ਕੀਤਾ ਗਿਆ ਹੈ ਉਹ ਬਹੁਤ ਮੰਦਭਾਗਾ ਹੈ, ਇਸ ਤਰ੍ਹਾਂ ਨਾਲ ਮੌਜੂਦਾ ਮੁੱਖ ਮੰਤਰੀ ‘ਤੇ ਹਮਲਾ ਕਰਨਾ, ਇਹ ਭਾਰਤੀ ਜਨਤਾ ਪਾਰਟੀ ਦੀ ਬੌਖਲਾਹਟ ਹੈ ਅਤੇ ਇਹ ਵੀ ਉਸ ਦਾ ਚਰਿੱਤਰ ਹੈ। ਮਨੀਸ਼ ਸਿਸੋਦੀਆ ਨੇ ਕਿਹਾ ਕਿ ਇਸੇ ਤਰ੍ਹਾਂ ਦੇ ਹਮਲੇ ਕਰਦਿਆਂ ਉਹ ਅੱਗੇ ਵੱਧਣਾ ਚਾਹੁੰਦੇ ਹਨ। ਉਹ ਮੇਰੇ ਘਰ ਵੀ ਦਾਖਲ ਹੋਏ ਸਨ, ਉਨ੍ਹਾਂ ਨੇ ਦਿੱਲੀ ਜਲ ਬੋਰਡ ਦੇ ਦਫ਼ਤਰ ਨੂੰ ਤੋੜ ਦਿੱਤਾ ਸੀ। ਤੋੜ ਫੋੜ ਕਰਨਾ, ਲੋਕਾਂ ਨੂੰ ਕੁੱਟਣਾ ਅਤੇ ਕਤਲ ਕਰਨਾ ਉਨ੍ਹਾਂ ਦੇ ਚਰਿੱਤਰ ਵਿੱਚ ਹੈ। ਕੀ ਇਹ ਭਾਰਤੀ ਜਨਤਾ ਪਾਰਟੀ ਹੈ ਜਾਂ ਭਾਰਤੀ ਝੂਠ ਪਾਰਟੀ… ਉਸ ਕੀ ਯਕੀਨ ਕਰੀਏ।
ਇਹ ਵੀ ਦੇਖੋ : Khaira ਦੀ Exclusive Interview, ਸੁਣੋ ਕੀ ਕੁਝ ਲੈ ਗਈ ED , ਸੋਚ ਕੇ ਖਹਿਰਾ ਨੂੰ ਵੀ ਆ ਰਿਹਾ ਹਾਸਾ