Rahul gandhi tweet india : ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਉੱਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਹਮਲਾ ਲਗਾਤਾਰ ਜਾਰੀ ਹੈ। ਰਾਹੁਲ ਗਾਂਧੀ ਨੇ ਆਪਣੇ ਇੱਕ ਟਵੀਟ ਵਿੱਚ ਕਿਹਾ ਕਿ ਭਾਰਤ ਹੁਣ ਲੋਕਤੰਤਰੀ ਦੇਸ਼ ਨਹੀਂ ਰਿਹਾ ਹੈ। ਆਪਣੇ ਟਵੀਟ ਵਿੱਚ, ਰਾਹੁਲ ਨੇ ਇੱਕ ਵਿਦੇਸ਼ੀ ਸੰਸਥਾ ਦੀ ਰਿਪੋਰਟ ਦਾ ਹਵਾਲਾ ਦਿੱਤਾ ਹੈ। ਵੀਰਵਾਰ ਨੂੰ ਰਾਹੁਲ ਗਾਂਧੀ ਨੇ ਆਪਣੇ ਟਵੀਟ ਨਾਲ ਇੱਕ ਕੋਨਟੇਂਟ ਫੋਟੋ ਵੀ ਸਾਂਝੀ ਕੀਤੀ ਹੈ, ਜਿਸ ‘ਤੇ ਲਿਖਿਆ ਹੈ ਕਿ ਪਾਕਿਸਤਾਨ ਦੀ ਤਰ੍ਹਾਂ ਭਾਰਤ ਵੀ ਹੁਣ ਤਾਨਾਸ਼ਾਹੀ ਹੈ। ਭਾਰਤ ਦੀ ਸਥਿਤੀ ਬੰਗਲਾਦੇਸ਼ ਨਾਲੋਂ ਵੀ ਮਾੜੀ ਹੈ। ਇਸ ਵਿੱਚ ਸਵੀਡਨ ਸਥਿਤ ਇੱਕ ਸੰਸਥਾ ਦੀ ਡੈਮੋਕਰੇਸੀ ਰਿਪੋਰਟ ਦਾ ਹਵਾਲਾ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਸਵੀਡਨ ਸਥਿਤ ਵੀ-ਡੈਮ ਇੰਸਟੀਟਿਊਟ ਨੇ ਆਪਣੀ ਰਿਪੋਰਟ ਵਿੱਚ ਦਾਅਵਾ ਕੀਤਾ ਸੀ ਕਿ ਭਾਰਤ ਹੁਣ ‘ਚੋਣਵਾਦੀ ਲੋਕਤੰਤਰ’ ਨਹੀਂ ਰਿਹਾ ਹੈ, ਬਲਕਿ ਦੇਸ਼ ਨੂੰ ਇੱਕ ‘ਚੋਣਵਾਦੀ ਤਾਨਾਸ਼ਾਹੀ’ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਭਾਰਤ, ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼, ਹੁਣ ‘ਇਲੈਕਟੋਰਲ ਅਟੋਕਰਾਸੀ’ ਬਣ ਗਿਆ ਹੈ।
ਇਹ ਵੀ ਦੇਖੋ : Khaira ਦੀ Exclusive Interview, ਸੁਣੋ ਕੀ ਕੁਝ ਲੈ ਗਈ ED , ਸੋਚ ਕੇ ਖਹਿਰਾ ਨੂੰ ਵੀ ਆ ਰਿਹਾ ਹਾਸਾ