Two youths arrested for : ਗੁਰਦਾਸਪੁਰ ਤੋਂ ਆਏ ਸ਼ਰਧਾਲੂ ਨੂੰ ਜ਼ਹਿਰੀਲਾ ਲੱਡੂ ਖੁਆ ਕੇ ਲੁੱਟ ਕਰਨ ਵਾਲੇ ਦੋ ਦੋਸ਼ੀਆਂ ਨੂੰ ਉਸ ਨੂੰ ਅੰਮ੍ਰਿਤਸਰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਪਿਆਰੇ ਸਿੰਘ ਨਾਂ ਦੇ ਸ਼ਰਦਾਲੂ ਨੂੰ ਦੋਵਾਂ ਮੁਲਜ਼ਮਾਂ ਨੇ ਜ਼ਹਿਰੀਲਾ ਲੱਡੂ ਪਿਲਾ ਕੇ ਲੁੱਟ ਲਿਆ ਸੀ।ਜਿਸ ਤੋਂ ਬਾਅਦ ਪਿਆਰਾ ਸਿੰਘ ਦੀ ਮੌਤ ਹੋ ਗਈ ਸੀ। ਸੀਸੀਟੀਵੀ ਦੇ ਅਧਾਰ ‘ਤੇ ਪੁਲਿਸ ਮੁਲਜ਼ਮਾਂ ਕੋਲ ਪਹੁੰਚੀ ਅਤੇ ਉਨ੍ਹਾਂ ਕੋਲੋਂ ਚੋਰੀ ਕੀਤਾ ਸਾਮਾਨ ਬਰਾਮਦ ਕੀਤਾ ਅਤੇ ਬਾਕੀ ਮੁਲਜ਼ਮਾਂ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ। ਪੁਲਿਸ ਨੇ ਦੋਸ਼ੀਆਂ ਕੋਲੋਂ ਲੁੱਟ ਦਾ ਸਾਮਾਨ ਵੀ ਬਰਾਮਦ ਕੀਤਾ ਹੈ। ਇਹ ਲੋਕ ਗੈਂਗ ਬਣਾ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੂੰ ਜ਼ਹਿਰੀਲਾ ਲੱਡੂ ਖੁਆ ਕੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।
ਏਡੀਸੀਪੀ ਹਰਜੀਤ ਸਿੰਘ ਨੇ ਦੱਸਿਆ ਕਿ ਪਿਆਰਾ ਸਿੰਘ ਗੁਰਦਾਸਪੁਰ ਤੋਂ ਆਪਣੀ ਪਤਨੀ ਨਾਲ ਇਥੇ ਧਾਰਮਿਕ ਸਥਾਨ ‘ਤੇ ਮੱਥਾ ਟੇਕਣ ਆਇਆ ਹੋਇਆ ਸੀ, ਦੋਸ਼ੀਆਂ ਨੇ ਉਸ ਨੂੰ ਪ੍ਰਸਾਦ ਦੇ ਰੂਪ ਵਿੱਚ ਲੱਡੂ ਦਿੱਤਾ। ਲੱਡੂ ਖਾਣ ਤੋਂ ਬਾਅਦ ਉਹ ਬੇਹੋਸ਼ ਹੋ ਗਿਆ ਅਤੇ ਉਸਨੂੰ ਹਸਪਤਾਲ ਲਿਜਾਂਦੇ ਸਮੇਂ ਪਿਆਰਾ ਸਿੰਘ ਦੀ ਮੌਤ ਹੋ ਗਈ। ਦੋਵੇਂ ਮੁਲਜ਼ਮ ਆਪਸ ਵਿੱਚ ਦੋਸਤ ਹਨ, ਜੋ ਗੁਰਦਾਸਪੁਰ ਦੇ ਰਹਿਣ ਵਾਲੇ ਹਨ। ਮੁਲਜ਼ਮਾਂ ਦੀ ਪਛਾਣ ਬਿੱਟੂ ਅਤੇ ਗੁਰਦਿਆਲ ਸਿੰਘ ਵਜੋਂ ਹੋਈ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚ 3 ਹੋਰ ਲੋਕ ਹਨ ਅਤੇ ਇਹ ਲੋਕ ਧਾਰਮਿਕ ਸਥਾਨਾਂ ਵਿਚ ਜਿਥੇ ਜ਼ਿਆਦਾ ਭੀੜ ਹੁੰਦੀ ਹੈ, ’ਤੇ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ, ਬਾਬਾ ਵਡਭਾਗ ਸਿੰਘ ਦੇ ਡੇਰੇ ’ਤੇ ਵੀ ਕਈ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਅਤੇ ਹਿਮਾਚਲ ਵਿੱਚ ਵੀ ਵਿਚ ਵੀ ਵਡਭਾਗ ਸਿੰਘ ਡੇਰੇ ਅਤੇ ਹਿਮਾਚਲ ਵਿੱਚ ਵੀ ਇਨ੍ਹਾਂ ਨੇ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ।