case against Kangana Ranaut : ਆਮ ਆਦਮੀ ਪਾਰਟੀ ਦੇ ਵਲੋਂ ਹੁਣ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਵਾਲਿਆਂ ਪ੍ਰਤੀ ਕਾਰਵਾਈ ਕਰਨ ਲਈ ਵੱਡੀ ਮੁਹਿੰਮ ਤਹਿਤ ਆਮ ਆਦਮੀ ਪਾਰਟੀ ਦੀ ਆਗੂ ਜੀਵਨਜੋਤ ਕੌਰ ਵਲੋਂ ਅਮ੍ਰਿਤਸਰ ਦੀ ਅਦਾਲਤ ਦੇ ਵਿੱਚ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਖਿਲਾਫ ਕੇਸ ਦਰਜ਼ ਕਰਵਾਇਆ ਗਿਆ ਹੈ। ਕੰਗਨਾ ਰਣੌਤ ਨੇ ਕਿਸਾਨ ਅੰਦੋਲਨ ਦੇ ਵਿੱਚ ਹਿੱਸਾ ਲੈ ਰਹੀ ਬਠਿੰਡਾ ਜਿਲ੍ਹੇ ਦੀ ਬਜ਼ੁਰਗ ਬੇਬੇ ਮਹਿੰਦਰ ਕੌਰ ਦੇ ਖਿਲਾਫ ਮੰਦਭਾਗੇ ਸ਼ਬਦ ਵਰਤੇ ਸਨ। ਜਿਸ ਨਾਲ ਕਿਸਾਨਾਂ ਦੇ ਮਨਾ ਨੂੰ ਬਹੁਤ ਠੇਸ ਪਹੁੰਚੀ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਕਿਸਾਨਾਂ ਦੇ ਅੰਦੋਲਨ ਖਿਲਾਫ ਬੋਲਣ ਵਾਲਿਆਂ ਵਿਰੁੱਧ ਠੋਸ ਕਾਰਵਾਈ ਕਰਨ ਦੀ ਮੰਗ ਕੀਤੀ।
ਇਸ ਮੁਹਿੰਮ ਤਹਿਤ ਹੀ ਅੰਮ੍ਰਿਤਸਰ ਦੀ ਆਮ ਆਦਮੀ ਪਾਰਟੀ ਦੀ ਆਗੂ ਜੀਵਨਜੋਤ ਕੌਰ ਨੇ ਕੰਗਨਾ ਰਣੌਤ ਖਿਲਾਫ ਕੇਸ ਦਰਜ਼ ਕਰਵਾਇਆ ਹੈ। ਜੀਵਨਜੋਤ ਨੇ ਆਪਣੇ ਵਕੀਲ ਪਰਮਿੰਦਰ ਸੇਠੀ ਰਾਹੀਂ ਅਦਾਲਤ ਦੇ ਵਿੱਚ ਕੇਸ ਦਰਜ ਕਰਵਾਉਂਦੇ ਹੋਏ ਆਪਣੇ ਬਿਆਨ ਦਰਜ ਕਰਵਾਏ ਸਨ। ਅਦਾਲਤ ਵਲੋਂ ਉਹਨਾਂ ਨੂੰ ਸੁਣਨ ਤੋਂ ਬਾਅਦ ਅਗਲੀ ਪੇਸ਼ੀ 19 ਮਈ 2021 ਨੂੰ ਨਿਸ਼ਚਿਤ ਕੀਤੀ ਗਈ ਹੈ। ਦੱਸ ਦੇਈਏ ਕਿ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਸ਼ੁਰੂ ਤੋਂ ਹੀ ਕਿਸਾਨਾਂ ਦੇ ਇਸ ਅੰਦਲਾਂ ਦੇ ਖਿਲਾਫ ਬੋਲ ਰਹੀ ਹੈ ਜਿਸ ਦੇ ਚਲਦੇ ਟਵਿੱਟਰ ਤੇ ਉਸਦੀ ਪੰਜਾਬੀ ਤੇ ਬਾਲੀਵੁੱਡ ਅਦਾਕਾਰ ਦਿਲਜੀਤ ਦੋਸਾਂਝ ਨਾਲ ਵੀ ਲੜਾਈ ਹੋ =ਚੁੱਕੀ ਹੈ ਪਰ ਕੰਗਨਾ ਰਣੌਤ ਆਪਣੇ ਵਿਵਾਦਿਤ ਬਿਆਨ ਦੇਣ ਬਟੋ ਪਿੱਛੇ ਨਹੀਂ ਹਟ ਰਹੀ।