Elly Mangat and Randhawa Brothers : ਪੰਜਾਬੀ ਕਲਾਕਾਰ ਅਕਸਰ ਆਪਣੇ ਵਿਵਾਦਾਂ ਦੇ ਕਾਰਨ ਸੁਰਖੀਆਂ ਦੇ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਕੁੱਝ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੇ ਸੋਸ਼ਲ ਮੀਡੀਆ ਤੇ ਮਾਹੌਲ ਇੱਕ ਵਾਰ ਗਰਮ ਕਰ ਦਿੱਤਾ ਹੈ। ਹਾਲ ਹੀ ਵਿੱਚ ਗਾਇਕ ਐਲੀ ਮਾਂਗਟ ਨੇ ਆਪਣੇ ਆਉਣ ਵਾਲੇ ਗੀਤ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਸੀ। ਜਿਸ ਨੂੰ ਦੇਖ ਕੇ ਰਾਮੀ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਤੇ ਵੀ ਇੱਕ ਪੋਸਟ ਸਾਂਝੀ ਕਰ ਦਿੱਤੀ। ਅਸਲ ਦੇ ਵਿੱਚ ਐਲੀ ਮਾਂਗਟ ਨੇ ਪੋਸਟ ਵਿੱਚ ਲਿਖਿਆ ਕਿ – ਕਹਿਣਾ ਕੁੱਝ ਨਹੀਂ ਬਸ ਕਰ ਕੇ ਦਿਖਾਉਣਾ , ਡੇਢ ਸਾਲ ਚੁੱਪ ਰਹੇ ਹੁਣ ਤੂਫ਼ਾਨ ਉੱਠਣਾ।
ਦੱਸ ਦੇਈਏ ਐਲੀ ਮਾਂਗਟ ਦੀ ਪੋਸਟ ਤੋਂ ਕੁੱਝ ਘੰਟਿਆਂ ਬਾਅਦ ਹੀ ਰੰਮੀ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਤੇ ਇਕ ਪੋਸਟ ਸਾਂਝੀ ਕੀਤੀ , ਜਿਸ ਵਿੱਚ ਉਸਨੇ ਲਿਖਿਆ ਕਿ – ਹਾ ਹਾ ਹਾ ਹਾ ਮੈ ਸੁਣਿਆ ਕਿ ਕੋਈ ਤੂਫ਼ਾਨ ਆਉਣ ਵਾਲਾ ਡੇਢ ਸਾਲ ਬਾਅਦ , ਪੀਰਾ ਦੇ ਦੇਗ ਚੜਾਇਆ ਕਰ ਕਾਕਾ ਤੇਰੀ ਮਾਂ ਦੀਆਂ ਦੁਆਵਾਂ ਨੇ ਕਿ ਤੂੰ ਬਚ ਗਿਆ। ਪਿਛਲਾ ਸਾਲ ਪੰਜਾਬੀ ਗਾਇਕਾਂ ਦੇ ਲਈ ਕਾਫੀ ਵਿਵਾਦਾਂ ਭਰਿਆ ਰਿਹਾ ਹੈ।
ਸਤੰਬਰ ਮਹੀਨੇ ਵਿਵਾਦਾਂ ਦੀ ਸ਼ੁਰੂਆਤ ਐਲੀ ਮਾਂਗਟ ਤੇ ਰੰਮੀ ਰੰਧਾਵਾ ਤੋਂ ਹੋਈ ਸੀ। ਦਰਅਸਲ ਰੰਮੀ ਰੰਧਾਵਾ ਨੇ ਆਪਣੇ ਇੱਕ ਸ਼ੋਅ ਦੇ ਦੌਰਾਨ ਲਈ ਮਾਂਗਟ ਨੂੰ ਮਾੜਾ ਬੋਲਿਆ ਸੀ। ਜਿਸ ਤੇ ਭੜਕੇ ਐਲੀ ਮਾਂਗਟ ਨੇ ਲਾਈਵ ਹੋ ਕੇ ਰੰਮੀ ਰੰਧਾਵਾ ਤੇ ਉਸਦੇ ਭਰਾ ਪ੍ਰਿੰਸ ਰੰਧਾਵਾ ਨੂੰ ਗਾਲ੍ਹਾਂ ਕੱਢੀਆਂ ਸਨ ਤੇ ਮਾਰਨ ਤੱਕ ਦੀ ਧਮਕੀ ਵੀ ਦਿਤੀ ਸੀ। ਸੋਸ਼ਲ ਮੀਡੀਆ ਤੇ ਇਹ ਬਹੁਤ ਵੱਡੀ ਕੰਟਰੋਵਰਸੀ ਬਣ ਗਈ ਸੀ। ਲਈ ,ਮਾਂਗਟ ਨਿਊਜ਼ੀਲੈਂਡ ਤੋਂ ਇੰਡੀਆ ਆ ਗਿਆ ਸੀ। ਜਿਸ ਤੇ ਪੰਜਾਬ ਪੁਲਿਸ ਨੇ ਐਕਸ਼ਨ ਲੈ ਕੇ ਐਲੀ ਮਾਂਗਟ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਸੀ। ਜਿਸ ਤੋਂ ਬਾਅਦ ਲਈ ਮਾਂਗਟ ਆਪਨੇ ਦੋਸਤ ਦੇ ਜਨਮਦਿਨ ਤੇ ਫ਼ੈਰ ਕਰਨ ਤੇ ਵੀ ਇੱਕ ਪੁਲਿਸ ਕੇਸ ਵਿੱਚ ਫਸ ਗਿਆ।