Urvashi rautela guru randhawa: ਉਰਵਸ਼ੀ ਰਾਉਤੇਲਾ ਤੇ ਗੁਰੂ ਰੰਧਾਵਾ ਲੰਬੇ ਸਮੇਂ ਤੋਂ ਦੋਸਤ ਹਨ। ਦੋਵੇਂ ਅਕਸਰ ਇਕੱਠੇ ਦਿਖਾਈ ਦਿੰਦੇ ਹਨ ਤੇ ਸੋਸ਼ਲ ਮੀਡੀਆ ‘ਤੇ ਫੋਟੋਆਂ ਵੀ ਸਾਂਝਾ ਕਰਦੇ ਰਹਿੰਦੇ ਹਨ। ਹੁਣ ਇਕ ਵਾਰ ਫਿਰ ਉਰਵਸ਼ੀ ਨੇ ਗੁਰੂ ਨਾਲ ਇਕ ਫੋਟੋ ਸਾਂਝੀ ਕੀਤੀ ਹੈ। ਜਿਸ ਦੇ ਕੈਪਸ਼ਨ ਵਿੱਚ ਉਸਨੇ ਲਿਖਿਆ ਹੈ ਕਿ, ਮਰ ਜਾਏਂਗੇ, ਮਰ ਜਾਏਂਗੇ। ਉਰਵਸ਼ੀ ਨੇ ਇਸ ਨਾਲ ਦਿਲ ਦੀ ਇਮੋਜੀ ਵੀ ਬਣਾਇਆ ਹੈ।
ਜੇ ਤੁਸੀਂ ਵੀ ਇਹ ਸੋਚ ਰਹੇ ਹੋਵੋਗੇ ਕਿ ਦੋਹਾਂ ਵਿਚਕਾਰ ਕੁਝ ਖਿਚੜੀ ਪਕ ਰਹੀ ਹੈ, ਤਾਂ ਦੱਸ ਦੇਈਏ ਕਿ ਅਜਿਹਾ ਕੁਝ ਨਹੀਂ ਹੈ। ਦਰਅਸਲ, ਇਹ ਦੋਵੇਂ ਬਹੁਤ ਜਲਦ ਇੱਕ ਰੋਮਾਂਟਿਕ ਗਾਣੇ ਵਿੱਚ ਇਕੱਠੇ ਦਿਖਾਈ ਦੇਣ ਜਾ ਰਹੇ ਹਨ। ਆਓ ਜਾਣਦੇ ਹਾਂ ਕਿ ਸਾਲ ਦੀ ਸ਼ੁਰੂਆਤ ਹੋਈ ਹੈ ਅਤੇ ਉਰਵਸ਼ੀ ਦਾ ਇਹ ਤੀਜਾ ਗਾਣਾ ਹੈ ਜੋ ਕਿ ਬਹੁਤ ਜਲਦ ਰਿਲੀਜ਼ ਹੋਣ ਜਾ ਰਿਹਾ ਹੈ। ਉਰਵਸ਼ੀ ਅਤੇ ਗੁਰੂ ਦੇ ਇਸ ਗਾਣੇ ਦੀ ਸ਼ੂਟਿੰਗ ਟੀ ਸੀਰੀਜ਼ ਦੇ ਬੈਨਰ ਹੇਠ ਗੋਆ ਵਿੱਚ ਕੀਤੀ ਗਈ ਹੈ।
ਦੱਸ ਦੇਈਏ ਕਿ ਉਰਵਸ਼ੀ ਨੂੰ ਆਖਰੀ ਵਾਰ ਫਿਲਮ ‘ਵਰਜਿਨ ਭਾਨੂਪ੍ਰਿਆ’ ‘ਚ ਦੇਖਿਆ ਗਿਆ ਸੀ। ਅਤੇ ਇਸ ਸਮੇਂ ਉਹ ਅਦਾਕਾਰ ਰਣਦੀਪ ਹੁੱਡਾ ਨਾਲ ਇਕ ਵੈੱਬ ਸੀਰੀਜ਼ ‘ਇੰਸਪੈਕਟਰ ਅਵਿਨਾਸ਼’ ਦੀ ਸ਼ੂਟਿੰਗ ਕਰ ਰਹੀ ਹੈ। ਫਿਲਮ ਦੀ ਸ਼ੂਟਿੰਗ ਮੱਧ ਪ੍ਰਦੇਸ਼ ਦੇ ਚੰਬਲ ਵਿੱਚ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ ਲਖਨਉ ਦੇ ਪੁਲਿਸ ਅਧਿਕਾਰੀ ਅਵਿਨਾਸ਼ ਮਿਸ਼ਰਾ ਦੀ ਸੱਚੀ ਕਹਾਣੀ ‘ਤੇ ਅਧਾਰਤ ਹੈ।