In Hoshiarpur brutality : ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਦਿਓਵਾਲ ‘ਚ ਇੱਕ 17 ਸਾਲ ਦੀ ਨਾਬਾਲਗ ਨਾਲ ਪਿੰਡ ਦੇ ਦੋ ਨੌਜਵਾਨਾਂ ਨੇ ਜਬਰ ਜਨਾਹ ਕੀਤਾ ਅਤੇ ਫਿਰ ਪਿੰਡ ਵਿੱਚ ਹੀ ਸੁੱਟ ਦਿੱਤਾ। ਪਿੰਡ ਵਾਸੀਆਂ ਅਨੁਸਾਰ ਪਿੰਡ ਦੀ ਇਕ 17 ਸਾਲਾ ਨਾਬਾਲਗ ਲੜਕੀ ਜੋ ਬੀਤੀ ਸ਼ਾਮ ਪਿੰਡ ਵਿਚ ਆਪਣੇ ਸਹੇਲੀ ਦੇ ਘਰ ਸਕੂਲ ਦਾ ਕੰਮ ਕਰਨ ਗਈ ਹੋਈ ਸੀ ਕਿ ਪਿੰਡ ਦੇ ਦੋ ਨੌਜਵਾਨ ਲੜਕੀ ਨੂੰ ਇਕੱਲਾ ਵੇਖ ਕੇ ਲੜਕੀ ਨੂੰ ਆਪਣੀ ਗੱਡੀ ‘ਚ ਬਿਠਾ ਲਿਆ । ਲੜਕੀ ਨੂੰ ਟਿਊਬਵੈੱਲ ‘ਤੇ ਲੈ ਗਏ ਤੇ ਉਸ ਨਾਲ ਬਲਾਤਕਾਰ ਕੀਤਾ। ਇਸ ਤੋਂ ਬਾਅਦ ਉਹ ਲੜਕੀ ਨੂੰ ਕਿਤੇ ਹੋਰ ਲਿਜਾਣ ਲੱਗੇ ਸਨ ਕਿ ਲੜਕੀ ਨੇ ਮੌਕਾ ਦੇਖ ਕੇ ਕਾਰ ਤੋਂ ਛਲਾਂਗ ਮਾਰ ਦਿੱਤੀ ਅਤੇ ਰੌਲਾ ਪਾਉਣ ਲੱਗੀ। ਫਿਰ ਪਿੰਡ ਵਾਸੀਆਂ ਨੇ ਲੜਕੀ ਦੀ ਹਾਲਤ ਨੂੰ ਵੇਖਦਿਆਂ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਜਿਥੇ ਪੀੜਤਾ ਦੀ ਮੌਤ ਹੋ ਗਈ। ਉਕਤ ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਇਨਸਾਫ ਦੀ ਗੁਹਾਰ ਲਗਾਈ ਹੈ।
ਜਦੋਂ ਕਿ ਦੋਵੇਂ ਨੌਜਵਾਨ ਅਜੇ ਵੀ ਪੁਲਿਸ ਦੀ ਪਕੜ ਤੋਂ ਬਾਹਰ ਹਨ। ਜਿਸ ਤੋਂ ਬਾਅਦ ਪੀੜਤ ਲੜਕੀ ਨੇ ਲਾਸ਼ ਦਾ ਸਸਕਾਰ ਨਾ ਕਰਨ ਦਾ ਫੈਸਲਾ ਕੀਤਾ ਜਦ ਤੱਕ ਪੁਲਿਸ ਮੁਲਜ਼ਮ ਨੂੰ ਗ੍ਰਿਫਤਾਰ ਨਹੀਂ ਕਰ ਲੈਂਦੀ। ਉਸੇ ਪਰਿਵਾਰ ਨੇ ਦੱਸਿਆ ਕਿ ਉਹ ਗਰੀਬ ਅਤੇ ਦਲਿਤ ਪਰਿਵਾਰ ਵਿਚੋਂ ਹਨ ਅਤੇ ਪੁਲਿਸ ਨੇ ਮੁਲਜ਼ਮਾਂ ਨੂੰ ਫੜਿਆ ਨਹੀਂ ਕਿਉਂਕਿ ਉਹ ਅਮੀਰ ਪਰਿਵਾਰ ਵਿੱਚੋਂ ਹਨ। ਅਤੇ ਉਹ ਇਨਸਾਫ ਲੈਣ ਲਈ ਹਰ ਹੱਦ ਤਕ ਜਾਣਗੇ। ਪੁਲਿਸ ਨੇ ਕੇਸ ਤਾਂ ਦਰਜ ਕੀਤਾ ਪਰ ਬਲਾਤਕਾਰ ਦੀ ਧਾਰਾ ਨਹੀਂ ਲਗਾਈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਮੁਲਜ਼ਮਾਂ ਨੇ ਲੜਕੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਨੂੰ ਜ਼ਹਿਰ ਦਿੱਤਾ ਸੀ। ਜਿਸ ਤੋਂ ਬਾਅਦ ਇਲਾਜ ਦੌਰਾਨ ਮੌਤ ਹੋ ਗਈ।
ਉਕਤ ਪੁਲਿਸ ਨੇ ਮੌਕੇ ‘ਤੇ ਪਛਾਣ ਕਰ ਕੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ‘ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੋਸਟ ਮਾਰਟਮ ਤੋਂ ਬਾਅਦ ਅੱਜ ਪੁਲਿਸ ਨੇ ਧਾਰਾ 376 ‘ਤੇ ਮਾਮਲਾ ਦਰਜ ਕਰ ਲਿਆ ਹੈ। ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਪਹਿਲਾ ਕੇਸ ਨਹੀਂ ਹੈ ਕਿ ਕਿਸੇ ਨਾਬਾਲਗ ਨੂੰ ਹਵਸ ਦਾ ਸ਼ਿਕਾਰ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਅਪਰਾਧ ਹੋ ਚੁੱਕੇ ਹਨ ਜਿਸ ਤੋਂ ਬਾਅਦ ਮਾਣਯੋਗ ਅਦਾਲਤਾਂ ਵੀ ਸਖਤ ਹੋ ਗਈਆਂ ਹਨ ਪਰ ਵਾਰ ਵਾਰ ਅਜਿਹੀਆਂ ਘਟਨਾਵਾਂ ਮਨੁੱਖਤਾ ਲਈ ਵੱਡੇ ਪ੍ਰਸ਼ਨ ਖੜ੍ਹੇ ਕਰਦੀਆਂ ਹਨ ਕਿ ਆਖਿਰ ਕਦੋਂ ਤੱਕ ਮਾਸੂਮਾਂ ਨੂੰ ਇਸ ਦਾ ਸ਼ਿਕਾਰ ਹੋਣਾ ਪਵੇਗਾ।