miss pooja father birthday: ਪੰਜਾਬ ਦੀ ਮਸ਼ਹੂਰ ਗਾਇਕ ਮਿਸ ਪੂਜਾ ਇਨੀਂ ਦਿਨੀਂ ਕਾਫੀ ਚਰਚਾ ਵਿਚ ਬਣੀ ਹੋਈ ਹੈ। ਜਾਣਕਾਰੀ ਲਈ ਦੱਸ ਦੇਈਏ ਅੱਜ ਮਿਸ ਪੂਜਾ ਦੇ ਪਿਤਾ ਦਾ ਜਨਮਦਿਨ ਹੈ। ਫੈਂਸ ਉਹਨਾਂ ਨੂੰ ਪੋਸਟ ਸਾਂਝੀ ਕਰ ਜਨਮਦਿਨ ਦੀਆਂ ਵਧਾਈਆਂ ਦਿੰਦੇ ਨਜ਼ਰ ਆ ਰਹੇ ਹਨ। ਮਿਸ ਪੂਜਾ ਨੇ ਆਪਣੇ ਪਿਤਾ ਦੇ ਜਨਮਦਿਨ ‘ਤੇ ਉਨ੍ਹਾਂ ਨੂੰ ਯਾਦ ਕਰਦਿਆਂ ਇਕ ਭਾਵੁਕ ਕਰ ਦੇਣ ਵਾਲੀ ਪੋਸਟ ਸਾਂਝੀ ਕੀਤੀ ਹੈ, ਜਿਨ੍ਹਾਂ ਨੂੰ ਫੈਨਸ ਵੱਲੋਂ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਆਪਣੀ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਹੈਪੀ ਬਰਥਡੇਅ ਪਾਪਾ.. ਬਹੁਤ ਯਾਦ ਆਉਂਦੀ ਹੈ ਤੁਹਾਡੀ… ਅਸੀਂ ਤੁਹਾਡੇ ਜਨਮਦਿਨ ‘ਤੇ ਕਿੰਨਾ ਮਜ਼ਾ ਕਰਦੇ ਹੁੰਦੇ ਸੀ ਪਰ ਅੱਜ ਮੈਨੂੰ ਰੋਣਾ ਆ ਰਿਹਾ ਹੈ… ਕਾਸ਼ ਮੈਂ ਸਮੇਂ ਨੂੰ ਬਦਲ ਸਕਦੀ.. I LOVE U PAPA.. ਆਪਣਾ ਹੱਥ ਹਮੇਸ਼ਾ ਸਾਡੇ ਸਿਰ ਉੱਤੇ ਬਣਾਈ ਰੱਖਣਾ MISS U’ । ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ। ਦੱਸ ਦਈਏ ਪਿਛਲੇ ਸਾਲ ਮਿਸ ਪੂਜਾ ਦੇ ਪਿਤਾ ਇੰਦਰਪਾਲ ਸਿੰਘ ਇਸ ਸੰਸਾਰ ਤੋਂ ਰੁਖਸਤ ਹੋ ਗਏ ਸੀ।
ਜੇ ਗੱਲ ਕਰੀਏ ਮਿਸ ਪੂਜਾ ਦੇ ਕੰਮ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਬਿਹਤਰੀਨ ਸਿੰਗਰਾਂ ‘ਚੋਂ ਇੱਕ ਨੇ । ਉਨ੍ਹਾਂ ਨੇ ਪੰਜਾਬੀ ਸੰਗੀਤ ਨੂੰ ਤਾਂ ਕਈ ਹਿੱਟ ਗੀਤ ਦਿੱਤੇ ਨੇ । ਇਸ ਤੋਂ ਇਲਾਵਾ ਉਹ ਬਾਲੀਵੁੱਡ ‘ਚ ਵੀ ਗੀਤ ਗਾ ਚੁੱਕੀ ਹੈ । ਸੋਸ਼ਲ ਮੀਡੀਆ ਉੱਤੇ ਮਿਸ ਪੂਜਾ ਦੀ ਚੰਗੀ ਫੈਨ ਫਾਲਵਿੰਗ ਹੈ। ਜਾਣਕਾਰੀ ਲਈ ਦੱਸ ਤੀਹ ਮਿਸ ਪੂਜਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਾਫੀ ਹਿੱਟ ਗੀਤ ਦਿੱਤੇ ਨੇ ਜਿਨ੍ਹਾਂ ਨੂੰ ਫੈਨਸ ਅੱਜ ਵੀ ਸੁਣਨਾ ਪਸੰਦ ਕਰਦੇ ਨੇ ਅੱਜ ਵੀ ਮਿਸ ਪੂਜਾ ਦੇ ਗੀਤਾ ਜਾਦੂ ਫੈਂਸ ਦੇ ਸਿਰ ਚੜ੍ਹ ਬੋਲਦਾ ਹੈ