Woman fails virginity test: ਮਹਾਰਾਸ਼ਟਰ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਦੋ ਭੈਣਾਂ ਨੂੰ ਵਿਆਹ ਤੋਂ ਤੁਰੰਤ ਬਾਅਦ Virginity Test ਲਈ ਮਜਬੂਰ ਕੀਤਾ ਗਿਆ ਅਤੇ ਫਿਰ ਫੇਲ੍ਹ ਹੋਣ ਤੋਂ ਬਾਅਦ ‘ਜਾਟ ਪੰਚਾਇਤ’ ਨੇ ਉਨ੍ਹਾਂ ਦੇ ਪਤੀ ਨੂੰ ਉਨ੍ਹਾਂ ਨੂੰ ਤਲਾਕ ਦੇਣ ਦਾ ਫ਼ਰਮਾਨ ਜਾਰੀ ਕਰ ਦਿੱਤਾ । ਕੋਲਹਾਪੁਰ ਪੁਲਿਸ ਨੇ ਲਾੜੀ ਦੀ ਸ਼ਿਕਾਇਤ ‘ਤੇ ਦੋਨਾਂ ਦੇ ਪਤੀ, ਸੱਸ ਤੇ ਪੰਚਾਇਤ ਦੇ ਕੁਝ ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਹਫਤੇ ਇਸ ਕੇਸ ਬਾਰੇ ਐਫਆਈਆਰ ਦਰਜ ਕੀਤੀ ਗਈ ਸੀ।
ਦਰਅਸਲ, ਇੱਕ ਅੰਗਰੇਜ਼ੀ ਅਖਬਾਰ ਨੇ ਪੁਲਿਸ ਦੇ ਹਵਾਲੇ ਤੋਂ ਦੱਸਿਆ ਕਿ ਇਹ ਦੋਵੇਂ ਭੈਣਾਂ ਕੰਜਾਰਭਾਟ ਭਾਈਚਾਰੇ ਨਾਲ ਸਬੰਧਿਤ ਹਨ। ਇਨ੍ਹਾਂ ਦੋਹਾਂ ਨੂੰ ਇਨ੍ਹਾਂ ਦੇ ਹੀ ਭਾਈਚਾਰੇ ਦੇ ਦੋ ਭਰਾਵਾਂ ਨੇ ਵਿਆਹ ਦਾ ਪ੍ਰਸਤਾਵ ਦਿੱਤਾ । ਇਨ੍ਹਾਂ ਵਿੱਚੋਂ ਇੱਕ ਭਰਾ ਫੌਜ ਵਿੱਚ ਕੰਮ ਕਰਦਾ ਸੀ, ਜਦੋਂ ਕਿ ਦੂਜਾ ਇੱਕ ਨਿੱਜੀ ਕੰਪਨੀ ਵਿੱਚ । 27 ਨਵੰਬਰ 2020 ਨੂੰ ਦੋਵਾਂ ਦਾ ਵਿਆਹ ਕੋਲਹਾਪੁਰ ਵਿੱਚ ਹੋਇਆ ਸੀ । ਇਹ ਇਲਜਾਮ ਲਗਾਇਆ ਗਿਆ ਹੈ ਕਿ ਵਿਆਹ ਤੋਂ ਬਾਅਦ ਦੋਵੇਂ ਭੈਣਾਂ ਨੂੰ ਵੱਖਰੇ ਕਮਰਿਆਂ ਵਿੱਚ ਲਿਜਾਇਆ ਗਿਆ ਅਤੇ ਉੱਥੇ ਉਨ੍ਹਾਂ ਦਾ Virginity Test ਕਰਵਾਇਆ ਗਿਆ । ਦੱਸਿਆ ਜਾ ਰਿਹਾ ਹੈ ਕਿ ਇਸ ਭਾਈਚਾਰੇ ਵਿੱਚ ਅਜਿਹਾ ਕਰਨ ਦੀ ਇੱਕ ਰਵਾਇਤ ਹੈ।
ਇਸ ਸਬੰਧੀ ਇੱਕ ਭੈਣ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਉਸ ਉੱਤੇ ਦੂਸਰੇ ਲੜਕੇ ਨਾਲ ਸਬੰਧ ਬਣਾਉਣ ਦਾ ਇਲਜ਼ਾਮ ਲਗਾਇਆ ਗਿਆ ਸੀ, ਜਦੋਂ ਕਿ ਉਸਦੀ ਭੈਣ ਨੂੰ ਉਸਦੇ ਪਤੀ ਨੇ Virginity Test ਵਿੱਚ ਪਾਸ ਮੰਨ ਲਿਆ । 29 ਨਵੰਬਰ ਨੂੰ ਉਸ ਦੇ ਪਤੀ ਅਤੇ ਸੱਸ ਨੇ ਘਰ ਬਣਾਉਣ ਲਈ ਉਨ੍ਹਾਂ ਤੋਂ 10 ਲੱਖ ਰੁਪਏ ਦੀ ਮੰਗ ਕੀਤੀ । ਇਸ ਦੇ ਨਾਲ ਹੀ ਉਨ੍ਹਾਂ ਨੂੰ ਧਮਕੀ ਦਿੱਤੀ ਗਈ ਕਿ ਜੇ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਨਾਲ ਸਾਰੇ ਰਿਸ਼ਤੇ ਤੋੜ ਦਿੱਤੇ ਜਾਣਗੇ। ਇਸ ਤੋਂ ਇਲਾਵਾ ਦੋਹਾਂ ਭੈਣਾਂ ਨੇ ਕੁੱਟਮਾਰ ਦਾ ਇਲਜ਼ਾਮ ਵੀ ਲਗਾਇਆ ਹੈ ।
ਦੱਸ ਦੇਈਏ ਕਿ ਇਸ ਘਟਨਾ ਵਿੱਚ Virginity Test ਕਰਵਾਉਣ ਤੋਂ ਬਾਅਦ ਦੋਵੇਂ ਭੈਣਾਂ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਦੀ ਮਾਂ ਨੇ ਜਾਟ ਪੰਚਾਇਤ ਤੋਂ ਮਦਦ ਮੰਗੀ । FIR ਵਿੱਚ ਕਿਹਾ ਗਿਆ ਹੈ ਕਿ ਪੰਚਾਇਤ ਦੇ ਇੱਕ ਮੈਂਬਰ ਨੇ ਕੇਸ ਸੁਲਝਾਉਣ ਲਈ ਉਸ ਤੋਂ 40 ਹਜ਼ਾਰ ਰੁਪਏ ਦੀ ਮੰਗ ਕੀਤੀ । ਇਸ ਤੋਂ ਬਾਅਦ ਫਰਵਰੀ 2021 ਵਿੱਚ ਮੰਦਰ ਦੇ ਬਾਹਰ ‘ਜਾਟ ਪੰਚਾਇਤ’ ਦਾ ਆਯੋਜਨ ਕੀਤਾ ਗਿਆ । ਇਸ ਵਿੱਚ ਵਿਆਹ ਨੂੰ ਖ਼ਤਮ ਕਰਨ ਤੇ ਤਲਾਕ ਦਾ ਆਦੇਸ਼ ਸੁਣਾਇਆ ਗਿਆ । ਇਸ ਤੋਂ ਇਲਾਵਾ ਦੋਵਾਂ ਭੈਣਾਂ ਦਾ ਸੁਸਾਇਟੀ ਤੋਂ ਬਾਈਕਾਟ ਕਰਨ ਦਾ ਫੈਸਲਾ ਵੀ ਲਿਆ ਗਿਆ । ਫਿਲਹਾਲ ਪੂਰੇ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਇਹ ਵੀ ਦੇਖੋ: ਠੇਕੇ ਬੰਦ ਸਕੂਲ ਖੁੱਲ੍ਹੇ, ਜਵਾਕਾਂ ਨੇ ਠੇਕੇ ਮੂਹਰੇ ਹੀ ਲਾ ਲਈ ਕਲਾਸ, ਕਹਿੰਦੇ ਇੱਥੇ ਨਹੀਂ ਆਉਂਦਾ ਕੋਰੋਨਾ