Pm Narendra modi wishes people: ਨਵੀਂ ਦਿੱਲੀ: ਅੱਜ ਤੋਂ ਚੇਤ ਦੇ ਨਰਾਤਿਆਂ ਦੀ ਸ਼ੁਰੂਆਤ ਹੋ ਰਹੀ ਹੈ । ਲੋਕ ਕੋਰੋਨਾ ਕਾਲ ਦੇ ਵਿਚਾਲੇ ਘਰਾਂ ਵਿੱਚ ਨਰਾਤਿਆਂ ਦਾ ਤਿਉਹਾਰ ਮਨਾ ਰਹੇ ਹਨ ।
ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਨਰਾਤਿਆਂ ਦੀ ਵੀ ਵਧਾਈ ਦਿੱਤੀ ਹੈ । ਇਸਦੇ ਨਾਲ ਹੀ ਉਨ੍ਹਾਂ ਨੇ ਸਾਰਿਆਂ ਲਈ ਮੰਗਲਕਾਮਨਾ ਵੀ ਕੀਤੀ।
ਦਰਅਸਲ, ਪ੍ਰਧਾਨ ਮੰਤਰੀ ਨੇ ਟਵਿੱਟਰ ‘ਤੇ ਇੱਕ ਫੋਟੋ ਸਾਂਝੀ ਕਰਦਿਆਂ ਲਿਖਿਆ, ” ਦੇਸ਼ਵਾਸੀਆਂ ਨੂੰ ਨਰਾਤਿਆਂ ਦੀਆਂ ਬਹੁਤ-ਬਹੁਤ ਸ਼ੁੱਭਕਾਮਨਾਵਾਂ…ਜੈ ਮਾਤਾ ਦੀ।” ਇਸਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਅੱਜ ਤੋਂ ਸ਼ੁਰੂ ਹੋ ਰਹੇ ਹਿੰਦੂ ਨਵੇਂ ਸਾਲ ਦੀਆਂ ਵੀ ਸ਼ੁੱਭਕਾਮਨਾਵਾਂ ਦਿੱਤੀਆਂ।
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਇੱਕ ਹੋਰ ਟਵੀਟ ਕਰਦਿਆਂ ਲਿਖਿਆ,”ਸਾਰੇ ਦੇਸ਼ਵਾਸੀਆਂ ਨੂੰ ਨਵੇਂ ਸਾਲ ਦੀਆਂ ਮੰਗਲਕਾਮਨਾਵਾਂ। ਇਹ ਪਵਿੱਤਰ ਤਿਓਹਾਰ ਹਰ ਕਿਸੇ ਦੇ ਜੀਵਨ ਵਿੱਚ ਖੁਸ਼ੀ ਲੈ ਕੇ ਆਵੇ।” ਉੱਥੇ ਹੀ ਪ੍ਰਧਾਨ ਮੰਤਰੀ ਮੋਦੀ ਨੇ ਵਿਸਾਖੀ ਤੇ ਗੁੜੀ ਪੜਵਾ ਦੀ ਵੀ ਵਧਾਈ ਦਿੱਤੀ ਹੈ।
ਦੱਸ ਦੇਈਏ ਕਿ ਪੀਐੱਮ ਮੋਦੀ ਨੇ ਵਿਸਾਖੀ ਦੀ ਵੀ ਵਧਾਈ ਦਿੱਤੀ ਹੈ। ਪੀਐੱਮ ਮੋਦੀ ਨੇ ਟਵਿੱਟਰ ‘ਤੇ ਇੱਕ ਫੋਟੋ ਸਾਂਝੀ ਕਰਦਿਆਂ ਲਿਖਿਆ,” ਵਿਸਾਖੀ ਦੇ ਸ਼ੁੱਭ ਅਵਸਰ ‘ਤੇ ਦੇਸ਼ ਵਾਸੀਆਂ ਨੂੰ ਸ਼ੁੱਭਕਾਮਨਾਵਾਂ ।”
ਇਹ ਵੀ ਦੇਖੋ: Doctor ਲੈਂਦੇ ਲੱਖਾਂ ਰੁਪਏ, Amritsar ਦਾ ਇਹ ਬਜੁਰਗ ਮਿੰਟਾਂ ‘ਚ ਫਰੀ ਠੀਕ ਕਰਦਾ ਹੈ ਅਧਰੰਗ / ਲਕਵਾ !