Geeta Basra revealed reason : ਹਰਭਜਨ ਸਿੰਘ ਦੀ ਪਤਨੀ ਗੀਤਾ ਬਸਰਾ ਜੁਲਾਈ ‘ਚ ਦੂਜੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ । ਹਰਭਜਨ ਸਿੰਘ ਦੇ ਨਾਲ ਵਿਆਹ ਤੋਂ ਬਾਅਦ ਗੀਤਾ ਨੇ ਐਕਟਿੰਗ ਤੋਂ ਦੂਰੀ ਬਣਾ ਲਈ ਸੀ । ਅਦਾਕਾਰਾ ਨੇ ਐਕਟਿੰਗ ਤੋਂ ਦੂਰੀ ਕਿਉਂ ਬਣਾਈ ਇਸ ਬਾਰੇ ਖੁਲਾਸਾ ਇੱਕ ਵੈੱਬਸਾਈਟ ਨੂੰ ਦਿੱਤੀ ਇੰਟਰਵਿਊ ‘ਚ ਕੀਤਾ ਸੀ । ਉਨ੍ਹਾਂ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਔਰਤਾਂ ਨੂੰ ਆਪਣਾ ਪੈਸ਼ਨ ਇਉਂ ਹੀ ਨਹੀਂ ਛੱਡ ਦੇਣਾ ਚਾਹੀਦਾ, ਕੰਮ ਨਾਂ ਕਰਨਾ ਮੇਰਾ ਆਪਣਾ ਨਿੱਜੀ ਫੈਸਲਾ ਸੀ ।
ਗੀਤਾ ਦਾ ਕਹਿਣਾ ਹੈ ਕਿ ਉਹ ਹਿਨਾਇਆ ਦੇ ਜਨਮ ਤੋਂ ਬਾਅਦ ਮਾਤ੍ਰਤਵ ਨੂੰ ਇਨਜੁਆਏ ਕਰ ਰਹੀ ਸੀ ਅਤੇ ਜਦੋਂ ਵੀ ਸਮਾਂ ਆਏਗਾ ਅਤੇ ਮੈਂ ਖੁਦ ਨੂੰ ਤਿਆਰ ਮਹਿਸੂਸ ਕਰਾਂਗੀ ਤਾਂ ਆਪਣੇ ਕੰਮ ‘ਤੇ ਜ਼ਰੂਰ ਵਾਪਸ ਆਵਾਂਗੀ । ਦੱਸ ਦਈਏ ਕਿ ਗੀਤਾ ਬਸਰਾ ਅਤੇ ਹਰਭਜਨ ਸਿੰਘ ਦੂਜੀ ਵਾਰ ਮਾਪੇ ਬਣਨ ਜਾ ਰਹੇ ਹਨ ਅਤੇ ਦੂਜੇ ਬੱਚੇ ਨੂੰ ਲੈ ਕੇ ਦੋਵੇਂ ਹੀ ਬਹੁਤ ਐਕਸਾਈਟਿਡ ਹਨ । ਇਸ ਤੋਂ ਪਹਿਲਾਂ ਅਦਾਕਾਰਾ ਮੁੰਬਈ ਦੇ ਕਿਸੇ ਕਲੀਨਿਕ ‘ਚ ਜਾਣ ਸਮੇਂ ਸਪਾਟ ਹੋਈ । ਦੱਸ ਦੇਈਏ ਕਿ ਗੀਤਾ ਬਸਰਾ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਹੈ ਜਿਸ ਨੇ ਆਪਣੀ ਅਦਾਕਾਰੀ ਨਾਲ ਬਹੁਤ ਨਾਮ ਕਮਾਇਆ ਪਰ ਵਿਆਹ ਤੋਂ ਬਾਅਦ ਉਸਨੇ ਕੰਮ ਕਰਨਾ ਛੱਡ ਦਿੱਤਾ ਸੀ। ਦੱਸਣਯੋਗ ਹੈ ਕਿ ਗੀਤਾ ਬਸਰਾ ਤੇ ਹਰਭਜਨ ਸਿੰਘ ਦੀ ਪਹਿਲਾਂ ਵੀ ਇਕ ਬੇਟੀ ਹੈ ਜਿਸ ਨਾਲ ਉਹ ਅਕਸਰ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ।