dr harsh vardhan says pm modi corona warrior: ਕੋਰੋਨਾ ਦੇ ਵੱਧਦੇ ਪ੍ਰਕੋਪ ਦੇ ਵਿਚਾਲੇ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਏਮਜ਼ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਬੈਠਕ ਕੀਤੀ।ਇਸ ਬੈਠਕ ‘ਚ ਉਨਾਂ੍ਹ ਨੇ ਡਾਕਟਰਾਂ ਦਾ ਹੌਸਲਾ ਵਧਾਇਆ ਅਤੇ ਨਿਰਦੇਸ਼ ਦਿੱਤੇ।ਹਰਸ਼ਵਰਧਨ ਨੇ ਕਿਹਾ, ” ਬਹੁਤ ਅਜਿਹੇ ਡਾਕਟਰ ਹਨ ਜੋ ਏਮਜ਼ ‘ਚ ਦੂਜੇ ਵਿਭਾਗ ‘ਚ ਕੰਮ ਕਰਦੇ ਹੋਣਗੇ।ਬਹੁਤ ਅਜਿਹੀਆਂ ਨਰਸਾਂ ਵੀ ਹੋਣਗੀਆਂ ਜਿਨਾਂ੍ਹ ਨੇ ਪਿਛਲੇ ਸਾਲ ਕੋਵਿਡ ‘ਚ ਸਿੱਧੇ ਤੌਰ ‘ਤੇ ਕੰਮ ਨਹੀਂ ਕੀਤਾ ਹੋਵੇਗਾ।ਬਹੁਤ ਅਜਿਹੀਆਂ ਸਾਡੀਆਂ ਮੈਨਪਾਵਰ ਹੈ ਜਿਨਾਂ੍ਹ ਨੂੰ ਟ੍ਰੇਨਿੰਗ ਦੇ ਕੇ ਅੱਜ ਕੋਵਿਡ ਦੇ ਇਲਾਜ ਲਈ ਸਮਰੱਥ ਬਣਾ ਸਕਦੇ ਹਨ।ਉਨਾਂ੍ਹ ਨੇ ਕਿਹਾ ਕਿ ਸਥਿਤੀ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਜ਼ਰ ਬਣੀ ਹੋਈ ਹੈ।
ਹਰਸ਼ਵਰਧਨ ਨੇ ਕਿਹਾ,” ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਇੱਕ ਕੋਰੋਨਾ ਯੋਧੇ ਦੀ ਤਰ੍ਹਾਂ ਲੜਾਈ ਲੜਨ ਲਈ … 24 ਘੰਟੇ ਬੈਠਕਾਂ ਕਰ ਰਹੇ ਹਨ।ਤੁਸੀਂ ਅਧਿਕਾਰੀਆਂ ਦੇ ਨਾਲ ਬੈਠਕ ਕਰਦੇ ਹੋ।ਕੱਲ ਉਨਾਂ੍ਹ ਨੇ ਮੈਡੀਕਲ ਪ੍ਰੋਫੈਸ਼ਨਲ, ਦਵਾ ਕੰਪਨੀਆਂ ਦੇ ਮਾਲਿਕ ਦੇ ਨਾਲ ਬੈਠਕ ਕੀਤੀ।ਅੱਜ ਵੈਕਸੀਨ ਨਿਰਮਾਤਾ ਨਾਲ ਗੱਲ ਕਰਨ ਵਾਲੇ ਹਨ।ਟੀਕਾਕਰਨ ਤੇਜੀ ਨਾਲ ਚੱਲ ਰਿਹਾ ਹੈ।ਇੱਕ ਮਈ ਤੋਂ ਵੱਡੇ ਬਦਲਾਅ ਆਉਣ ਵਾਲੇ ਹਨ।ਹਰਸ਼ਵਰਧਨ ਨੇ ਕਿਹਾ ਕਿ ਅੱਜ ਸਵੇਰ ਤੱਕ 12,71,00,000 ਤੋਂ ਜਿਆਦਾ ਲੋਕਾਂ ਦਾ ਕੋਰੋਨਾ ਵੈਕਸੀਨ ਦੀ ਡੋਜ਼ ਦਿੱਤੀ ਜਾ ਚੁੱਕੀ ਹੈ।ਮੌਤ ਦਰ 1.18 ਫੀਸਦੀ ਹੈ ਜੋ ਲਗਾਤਾਰ ਘੱਟ ਹੋ ਰਹੀ ਹੈ।ਦੇਸ਼ ‘ਚ 1.93 ਫੀਸਦੀ ਲੋਕ ਆਈਸੀਯੂ ਬੈੱਡ ‘ਤੇ ਸਨ ਤਾਂ ਅੱਜ 1.75 ਫੀਸਦੀ ਹੈ।ਵੈਂਟੀਲੇਟਰ ‘ਤੇ 0.40 ਲੋਕ ਸਨ ਅੱਜ ਵੀ ਇੰਨੇ ਹੀ ਹਨ।
ਬੱਚੀ ਨੂੰ ਸਟੇਜ ਤੇ ਬੁਲਾ ਕੇ ਥੱਪੜ ਮਾਰਨ ਵਾਲੀ ਪ੍ਰਿੰਸੀਪਲ ਦੀਆਂ ਵਧੀਆਂ ਮੁਸੀਬਤਾਂ, ਵਿਭਾਗ ਨੇ ਲਿਆ ਵੱਡਾ ਐਕਸ਼ਨ