Nashik oxygen tank leaked : ਇੱਕ ਪਾਸੇ ਦੇਸ਼ ਵਿੱਚ ਆਕਸੀਜਨ ਦੀ ਭਾਰੀ ਘਾਟ ਹੈ, ਦੂਜੇ ਪਾਸੇ ਮਹਾਰਾਸ਼ਟਰ ਦੇ ਨਾਸਿਕ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਬੁੱਧਵਾਰ ਨੂੰ ਇੱਥੇ ਜ਼ਾਕਿਰ ਹੁਸੈਨ ਹਸਪਤਾਲ ਵਿਖੇ ਆਕਸੀਜਨ ਟੈਂਕ ਲੀਕ ਹੋ ਗਿਆ, ਜਿਸ ਤੋਂ ਬਾਅਦ ਹਲਚਲ ਮਚ ਗਈ। ਨਾਸਿਕ ਵਿੱਚ ਵਾਪਰੇ ਇਸ ਦਰਦਨਾਕ ਹਾਦਸੇ ਵਿੱਚ 22 ਮਰੀਜ਼ਾਂ ਦੀ ਮੌਤ ਹੋ ਗਈ ਹੈ। ਸਥਾਨਕ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਆਕਸੀਜਨ ਦੀ ਸਪਲਾਈ ਲੀਕ ਹੋਣ ਕਾਰਨ ਲਗਭਗ ਅੱਧੇ ਘੰਟੇ ਲਈ ਠੱਪ ਰਹੀ, ਜਿਸ ਕਾਰਨ ਵੈਂਟੀਲੇਟਰ ‘ਤੇ ਮੌਜੂਦ 22 ਮਰੀਜ਼ਾਂ ਦੀ ਮੌਤ ਹੋ ਗਈ। ਹਾਦਸੇ ਸਮੇਂ ਹਸਪਤਾਲ ਵਿੱਚ ਵੈਂਟੀਲੇਟਰਾਂ ’ਤੇ ਕੁੱਲ 23 ਮਰੀਜ਼ ਸਨ। ਹੁਣ ਪ੍ਰਸ਼ਾਸਨ ਵੱਲੋਂ ਲੀਕ ਹੋਣ ਦੀ ਜਾਂਚ ਕੀਤੀ ਜਾ ਰਹੀ ਹੈ। ਜਿਸ ਸਮੇਂ ਇਹ ਘਟਨਾ ਵਾਪਰੀ ਸੀ, ਹਸਪਤਾਲ ਵਿੱਚ 171 ਮਰੀਜ਼ ਸਨ। ਆਕਸੀਜਨ ਲੀਕ ਹੋਣ ਦੀ ਘਟਨਾ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਨੂੰ ਦੂਜੇ ਹਸਪਤਾਲ ਵਿੱਚ ਸ਼ਿਫਟ ਕਰ ਦਿੱਤਾ ਗਿਆ।
ਸਥਿਤੀ ਬਾਰੇ ਰਾਜ ਦੇ ਸਿਹਤ ਮੰਤਰੀ ਰਾਜੇਸ਼ ਟੋਪ ਦਾ ਕਹਿਣਾ ਹੈ ਕਿ ਲੀਕੇਜ ਨੂੰ ਕੰਟਰੋਲ ਕਰ ਲਿਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਸਮੇਂ ਦੇਸ਼ ਵਿੱਚ ਮੈਡੀਕਲ ਆਕਸੀਜਨ ਦੀ ਭਾਰੀ ਘਾਟ ਹੈ। ਅਚਾਨਕ ਕੋਰੋਨਾ ਦੇ ਮਾਮਲਿਆਂ ਵਿੱਚ ਵਾਧਾ ਹੋਣ ਕਾਰਨ ਹਸਪਤਾਲਾਂ ਵਿੱਚ ਆਕਸੀਜਨ ਦੀ ਘਾਟ ਆ ਰਹੀ ਹੈ। ਮਹਾਰਾਸ਼ਟਰ ਦੇ ਸਮੇਤ ਕਈ ਰਾਜਾਂ ਵਿੱਚ ਆਕਸੀਜਨ ਬਹੁਤ ਮੁਸ਼ਕਿਲ ਨਾਲ ਮਿਲ ਰਹੀ ਹੈ। ਰਾਜ ਸਰਕਾਰਾਂ ਨੂੰ ਭਾਰਤ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਜਿੰਨੀ ਜਲਦੀ ਹੋ ਸਕੇ ਸਾਰਿਆਂ ਨੂੰ ਆਕਸੀਜਨ ਮੁਹੱਈਆ ਕਰਵਾਈ ਜਾਵੇਗੀ। ਆਕਸੀਜਨ ਐਕਸਪ੍ਰੈਸ ਪਿੱਛਲੇ ਦਿਨ ਮਹਾਰਾਸ਼ਟਰ ਤੋਂ ਵਿਸ਼ਾਖਾਪਟਨਮ ਲਈ ਰਵਾਨਾ ਕੀਤੀ ਗਈ ਸੀ। ਇਹ ਵਿਸ਼ੇਸ਼ ਰੇਲ ਗੱਡੀ ਭਾਰਤੀ ਰੇਲਵੇ ਦੁਆਰਾ ਚਲਾਈ ਗਈ ਹੈ, ਜੋ ਵਿਸ਼ਾਖਾਪਟਨਮ ਤੋਂ ਆਕਸੀਜਨ ਲਿਆਉਣ ਦਾ ਕੰਮ ਕਰੇਗੀ।
ਇਹ ਵੀ ਦੇਖੋ : ਹਸਪਤਾਲ ਚ’ 22 ਮਰੀਜ਼ਾਂ ਦੀ ਮੌਤ, Oxygen ਲੀਕ ਹੋਣ ਨਾਲ ਵਾਪਰਿਆ ਹਾਦਸਾ