Sunrisers hyderabad remove david warner : ਸਨਰਾਈਜ਼ਰਜ਼ ਹੈਦਰਾਬਾਦ ਨੇ ਆਈਪੀਐਲ 2021 ਦੌਰਾਨ ਇੱਕ ਹੈਰਾਨ ਕਰਨ ਵਾਲਾ ਵੱਡਾ ਫੈਸਲਾ ਲਿਆ ਹੈ। ਦਰਅਸਲ ਹੈਦਰਾਬਾਦ ਨੇ ਡੇਵਿਡ ਵਾਰਨਰ ਨੂੰ ਕਪਤਾਨੀ ਤੋਂ ਹਟਾ ਦਿੱਤਾ ਹੈ ਅਤੇ ਕੇਨ ਵਿਲੀਅਮਸਨ ਨੂੰ ਉਨ੍ਹਾਂ ਦੀ ਜਗ੍ਹਾ ਜ਼ਿੰਮੇਵਾਰੀ ਦਿੱਤੀ ਗਈ ਹੈ। ਹੁਣ ਕੇਨ ਵਿਲੀਅਮਸਨ ਆਉਣ ਵਾਲੇ ਮੈਚਾਂ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ। ਸਨਰਾਈਜ਼ਰਜ਼ ਹੈਦਰਾਬਾਦ ਛੇ ਮੈਚਾਂ ਵਿੱਚੋਂ ਸਿਰਫ ਇੱਕ ਜਿੱਤ ਦੇ ਨਾਲ ਪੁਆਇੰਟ ਟੇਬਲ ਵਿੱਚ ਆਖਰੀ ਸਥਾਨ ‘ਤੇ ਹੈ। ਹੁਣ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਟੀਮ ਦੀ ਅਗਵਾਈ ਕਰਨਗੇ ਅਤੇ ਰਾਜਸਥਾਨ ਰਾਇਲਜ਼ ਖਿਲਾਫ ਮੈਚ ਦੀ ਕਪਤਾਨੀ ਕਰਦੇ ਦਿਖਾਈ ਦੇਣਗੇ।
ਇਹ ਜਾਣਕਾਰੀ ਸਨਰਾਈਜ਼ਰਸ ਹੈਦਰਾਬਾਦ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਦਿੱਤੀ ਗਈ ਹੈ। ਐਸਆਰਐਚ ਨੇ ਸ਼ਨੀਵਾਰ ਨੂੰ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ, “ਸਨਰਾਈਜ਼ਰਸ ਹੈਦਰਾਬਾਦ ਇਹ ਐਲਾਨ ਕਰਨਾ ਚਾਹੁੰਦਾ ਹੈ ਕਿ ਕੇਨ ਵਿਲੀਅਮਸਨ ਐਤਵਾਰ ਦੇ ਮੈਚ ਲਈ ਅਤੇ ਆਈਪੀਐਲ 2021 ਦੇ ਬਾਕੀ ਮੈਚਾਂ ਦੀ ਕਪਤਾਨੀ ਸੰਭਾਲਣਗੇ। ਜਾਰੀ ਬਿਆਨ ਵਿੱਚ ਅੱਗੇ ਕਿਹਾ ਗਿਆ ਹੈ, “ਟੀਮ ਪ੍ਰਬੰਧਨ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਉਹ ਰਾਜਸਥਾਨ ਰਾਇਲਜ਼ ਖ਼ਿਲਾਫ਼ ਭਲਕੇ ਹੋਣ ਵਾਲੇ ਮੈਚ ਲਈ ਆਪਣੇ ਵਿਦੇਸ਼ੀ ਸੁਮੇਲ ਨੂੰ ਬਦਲ ਦੇਵੇਗਾ।”
ਇਹ ਵੀ ਦੇਖੋ : ਆਰਮੀ ਜਵਾਨ ਨੇ ਰੋਕੀ ਕਿਸਾਨੀ ਝੰਡੇ ਵਾਲੀ ਕਾਰ, ਕਿਸਾਨ ਦਾ ਪੁੱਤ ਵੀ ਅੜ੍ਹ ਗਿਆ, ਫਿਰ ਕੀ ਹੋਇਆ