Arijit Singh mother hospitalised: ਬਾਲੀਵੁੱਡ ਗਾਇਕ ਅਰਿਜੀਤ ਸਿੰਘ ਦੀ ਮਾਂ ਦੀ ਸਿਹਤ ਖਰਾਬ ਹੋ ਗਈ ਹੈ। ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਤੇ ਉਸਨੂੰ ਖੂਨਦਾਨ ਕਰਨ ਵਾਲੇ ਦੀ ਲੋੜ ਹੈ। ‘ਦਿਲ ਬੇਚਾਰਾ’ ਅਤੇ ‘ਪਤਾਲ ਲੋਕ’ ‘ਚ ਨਜ਼ਰ ਆਈ ਅਦਾਕਾਰਾ ਸਵਸਥਿਕਾ ਮੁਖਰਜੀ ਨੇ ਇਸ ਬਾਰੇ ਟਵਿੱਟਰ’ ਤੇ ਜਾਣਕਾਰੀ ਸਾਂਝੀ ਕੀਤੀ ਹੈ।
ਅਦਾਕਾਰਾ ਨੇ ਵੀਰਵਾਰ ਸਵੇਰੇ 10:07 ਵਜੇ ਟਵਿੱਟਰ ‘ਤੇ ਪੋਸਟ ਕੀਤਾ ਕਿ ਗਾਇਕਾ ਅਰਿਜੀਤ ਸਿੰਘ ਦੀ ਮਾਂ ਬੀਮਾਰ ਹੈ ਅਤੇ ਉਸ ਨੂੰ ਏ-ਬਲੱਡ ਡੋਨਰਜ਼ ਦੀ ਜ਼ਰੂਰਤ ਹੈ। ਅਭਿਨੇਤਰੀ ਨੇ ਇਹ ਵੀ ਦੱਸਿਆ ਹੈ ਕਿ ਅਰਿਜੀਤ ਸਿੰਘ ਦੀ ਮਾਂ ਕੋਲਕਾਤਾ ਦੇ ਧਕੂਰੀਆ ਹਸਪਤਾਲ ਦੇ ਏਐਮਆਰਆਈ ਵਿੱਚ ਦਾਖਲ ਹੈ।
ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਖੂਨ ਦਾਨ ਕਰਨ ਵਾਲਾ ਮਰਦ ਹੋਣਾ ਲਾਜ਼ਮੀ ਹੈ। ਸਵਸਥਿਕਾ ਮੁਖਰਜੀ ਨੇ ਇੰਸਟਾਗ੍ਰਾਮ ‘ਤੇ ਵੀ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਅਰੀਜੀਤ ਸਿੰਘ ਦੀ ਮਾਂ ਦੀ ਸਿਹਤ ਬਾਰੇ ਵਧੇਰੇ ਜਾਣਕਾਰੀ ਫਿਲਹਾਲ ਉਪਲਬਧ ਨਹੀਂ ਹੈ। ਜਿਵੇਂ ਹੀ ਇਸ ਬਾਰੇ ਕੋਈ ਜਾਣਕਾਰੀ ਪ੍ਰਾਪਤ ਹੋਏਗੀ, ਇਹ ਖਬਰ ਅਪਡੇਟ ਹੋ ਜਾਵੇਗੀ।