Curd Jaggery benefits: ਕੋਰੋਨਾ ਦੀ ਚਪੇਟ ‘ਚ ਆਉਣ ਤੋਂ ਬਚਣ ਲਈ ਇਮਿਊਨਿਟੀ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਇਸ ਨਾਲ ਇਸ ਵਾਇਰਸ ਦੀ ਚਪੇਟ ‘ਚ ਆਉਣ ਦਾ ਖ਼ਤਰਾ ਘੱਟ ਹੋਣ ਦੇ ਨਾਲ ਇਸ ਸੰਕ੍ਰਮਣ ਨਾਲ ਲੜਨ ਦੀ ਸ਼ਕਤੀ ਮਿਲੇਗੀ। ਅਜਿਹੇ ‘ਚ ਆਏ ਦਿਨ ਕੇਂਦਰ ਸਰਕਾਰ ਅਤੇ ਹੋਰ ਮਾਹਰਾਂ ਦੁਆਰਾ ਇਮਿਊਨਿਟੀ ਬੂਸਟ ਕਰਨ ਲਈ ਐਕਸਰਸਾਈਜ਼ ਕਰਨ ਅਤੇ ਖਾਣ-ਪੀਣ ਵਲ ਧਿਆਨ ਦੇਣ ਦੀ ਸਲਾਹ ਦਿੱਤੀ ਜਾ ਰਹੀ ਹੈ। ਗੱਲ ਖਾਣ-ਪੀਣ ਦੀ ਕਰੀਏ ਤਾਂ ਇਸ ਲਈ ਡੇਲੀ ਡਾਇਟ ‘ਚ ਗੁੜ ਅਤੇ ਦਹੀਂ ਸ਼ਾਮਿਲ ਕਰਨਾ ਬੈਸਟ ਆਪਸ਼ਨ ਹੈ। ਦਰਅਸਲ ਇਹ ਦੋਵੇਂ ਚੀਜ਼ਾਂ ਸਰੀਰ ਦੀ ਇਮਿਊਨਿਟੀ ਵਧਾਉਣ ‘ਚ ਬਹੁਤ ਫਾਇਦੇਮੰਦ ਮੰਨੀਆਂ ਜਾਂਦੀਆਂ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਇਨ੍ਹਾਂ ਨੂੰ ਇਕੱਠੇ ਖਾਣ ਦੇ ਫਾਇਦੇ ਦੱਸਦੇ ਹਾਂ…
ਇਮਿਊਨਿਟੀ ਵਧਾਉਣ ‘ਚ ਮਦਦਗਾਰ: ਗੁੜ ਅਤੇ ਦਹੀ ‘ਚ ਆਇਰਨ, ਕੈਲਸ਼ੀਅਮ, ਪ੍ਰੋਟੀਨ, ਤਾਂਬਾ, ਪੋਟਾਸ਼ੀਅਮ, ਐਂਟੀ-ਆਕਸੀਡੈਂਟ, ਐਂਟੀ-ਵਾਇਰਲ ਆਦਿ ਗੁਣ ਹੁੰਦੇ ਹਨ। ਇਸ ਦਾ ਇਕੱਠੇ ਸੇਵਨ ਕਰਨ ਨਾਲ ਸਰੀਰ ਦੀ ਇਮਿਊਨਿਟੀ ਤੇਜ਼ੀ ਨਾਲ ਵਧਦੀ ਹੈ। ਨਾਲ ਹੀ ਇਸ ਦੇ ਸੇਵਨ ਨਾਲ ਥਕਾਵਟ, ਕਮਜ਼ੋਰੀ ਦੂਰ ਹੋ ਕੇ ਤਾਜ਼ਗੀ ਮਹਿਸੂਸ ਹੁੰਦੀ ਹੈ। ਅਜਿਹੇ ‘ਚ ਕੋਰੋਨਾ ਕਾਲ ‘ਚ ਇਸ ਦਾ ਰੋਜ਼ਾਨਾ ਸੇਵਨ ਕਰਨਾ ਬੈਸਟ ਰਹੇਗਾ। ਇਸ ਦਾ ਸੇਵਨ ਕਰਨ ਨਾਲ ਤੁਸੀਂ ਕੋਰੋਨਾ ਅਤੇ ਹੋਰ ਗੰਭੀਰ ਬਿਮਾਰੀਆਂ ਦੀ ਚਪੇਟ ‘ਚ ਆਉਣ ਤੋਂ ਬਚੇ ਰਹੋਗੇ।
ਪਾਚਨ ਨੂੰ ਕਰੇ ਤੰਦਰੁਸਤ: ਦਹੀਂ ‘ਚ ਗੁੱਡ ਬੈਕਟੀਰੀਆ ਹੁੰਦੇ ਹਨ। ਅਜਿਹੇ ‘ਚ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ। ਉੱਥੇ ਹੀ ਪੇਟ ਦਰਦ, ਐਸਿਡਿਟੀ, ਕਬਜ਼, ਦਸਤ, ਬਦਹਜ਼ਮੀ ਆਦਿ ਸਮੱਸਿਆਵਾਂ ਤੋਂ ਅਰਾਮ ਮਿਲਦਾ ਹੈ। ਮਾਹਰਾਂ ਅਨੁਸਾਰ ਸਵੇਰੇ ਖਾਲੀ ਪੇਟ ਇਸ ਨੂੰ ਖਾਣ ਨਾਲ ਪਾਚਨ ਸ਼ਕਤੀ ਵਧਦੀ ਹੈ। ਉੱਥੇ ਹੀ ਇਸ ‘ਚ ਐਂਟੀ-ਆਕਸੀਡੈਂਟ ਹੋਣ ਨਾਲ ਅੰਤੜੀਆਂ ਵੀ ਤੰਦਰੁਸਤ ਰਹਿੰਦੀਆਂ ਹਨ। ਦਹੀਂ ਅਤੇ ਗੁੜ ‘ਚ ਮੌਜੂਦ ਪੌਸ਼ਟਿਕ ਅਤੇ ਐਂਟੀ-ਆਕਸੀਡੈਂਟ ਗੁਣ ਇਮਿਊਨਿਟੀ ਵਧਾਉਣ ‘ਚ ਮਦਦ ਕਰਦੇ ਹਨ। ਅਜਿਹੇ ‘ਚ ਮੌਸਮੀ ਸਰਦੀ-ਜ਼ੁਕਾਮ, ਖੰਘ, ਬੁਖਾਰ ਆਦਿ ਦੀ ਚਪੇਟ ‘ਚ ਆਉਣ ਦਾ ਖ਼ਤਰਾ ਘੱਟ ਹੁੰਦਾ ਹੈ। ਖ਼ਾਸਕਰ ਸਰਦੀ-ਜ਼ੁਕਾਮ ਹੋਣ ‘ਤੇ ਗੁੜ ਅਤੇ ਦਹੀ ‘ਚ ਚੁਟਕੀ ਭਰ ਚੁਟਕੀਭਰ ਕਾਲੀ ਮਿਰਚ ਮਿਲਾ ਕੇ ਖਾਓ। ਇਸ ਨਾਲ ਜਲਦੀ ਅਤੇ ਜ਼ਿਆਦਾ ਅਸਰ ਹੋਵੇਗਾ।
ਵਧੇਗਾ ਖੂਨ: ਗੁੜ ਅਤੇ ਦਹੀਂ ਆਇਰਨ ਦੇ ਮੁੱਖ ਸਰੋਤ ਹੋਣ ਨਾਲ ਖੂਨ ਦੀ ਕਮੀ ਨੂੰ ਦੂਰ ਕਰਨ ‘ਚ ਸਹਾਇਤਾ ਕਰਦੇ ਹਨ। ਇਸ ਦੇ ਸੇਵਨ ਨਾਲ ਸਰੀਰ ਨੂੰ ਆਇਰਨ ਸਹੀ ਮਾਤਰਾ ‘ਚ ਮਿਲੇਗਾ। ਸਰੀਰ ‘ਚ ਬਲੱਡ ਸਰਕੂਲੇਸ਼ਨ ਵਧੀਆ ਤਰੀਕੇ ਨਾਲ ਹੋਵੇਗਾ। ਉੱਥੇ ਹੀ ਖੂਨ ਵਧਣ ਦੇ ਨਾਲ ਸਾਫ ਵੀ ਹੋਵੇਗਾ। ਆਮ ਤੌਰ ‘ਤੇ ਬੱਚਿਆਂ ਅਤੇ ਔਰਤਾਂ ‘ਚ ਆਇਰਨ ਦੀ ਕਮੀ ਹੁੰਦੀ ਹੈ। ਅਜਿਹੇ ‘ਚ ਉਨ੍ਹਾਂ ਨੂੰ ਖ਼ਾਸ ਤੌਰ ‘ਤੇ ਇਸ ਨੂੰ ਆਪਣੀ ਡੇਲੀ ਡਾਇਟ ‘ਚ ਸ਼ਾਮਲ ਕਰਨਾ ਚਾਹੀਦਾ ਹੈ।
ਪੀਰੀਅਡਜ਼ ‘ਚ ਫਾਇਦੇਮੰਦ: ਪੀਰੀਅਡਜ਼ ਦੌਰਾਨ ਔਰਤਾਂ ਨੂੰ ਅਸਹਿ ਦਰਦ ਸਹਿਣਾ ਪੈਂਦਾ ਹੈ। ਉੱਥੇ ਹੀ ਗੁੜ ਅਤੇ ਦਹੀ ‘ਚ ਮੌਜੂਦ ਪੋਸ਼ਣ ਅਤੇ ਐਂਟੀ-ਆਕਸੀਡੈਂਟ ਗੁਣ ਪੇਟ ‘ਚ ਦਰਦ ਅਤੇ ਏਂਠਨ ਦੀ ਸਮੱਸਿਆ ਨੂੰ ਘਟਾਉਣ ‘ਚ ਮਦਦ ਕਰਦੇ ਹਨ। ਅਜਿਹੇ ‘ਚ ਦਵਾਈਆਂ ਦਾ ਸਹਾਰਾ ਲੈਣ ਦੇ ਬਜਾਏ ਇਸਦਾ ਸੇਵਨ ਕਰਨਾ ਬੈਸਟ ਰਹੇਗਾ। ਹਰ ਕਿਸੀ ਨੂੰ ਮਿੱਠਾ ਪਸੰਦ ਹੁੰਦਾ ਹੈ। ਪਰ ਇਸ ਨਾਲ ਭਾਰ ਵਧਣ ਦੀ ਸਮੱਸਿਆ ਵੀ ਹੋ ਸਕਦੀ ਹੈ। ਇਸ ਦੇ ਲਈ ਦਹੀਂ ‘ਚ ਗੁੜ ਮਿਲਾਕੇ ਖਾਣਾ ਲਾਭਕਾਰੀ ਹੋਵੇਗਾ। ਇਸ ਤਰ੍ਹਾਂ ਟੇਸਟ ਅਤੇ ਸਿਹਤ ਬਰਕਰਾਰ ਰਹਿਣ ‘ਚ ਸਹਾਇਤਾ ਮਿਲੇਗੀ।