Kangana ranaut bodyguard kumar hegde : ਕੰਗਨਾ ਰਣੌਤ ਦੇ Bodyguard ਕੁਮਾਰ ਹੇਗੜੇ ‘ਤੇ ਮੁੰਬਈ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਹੈ। ਉਸ ‘ਤੇ ਇਕ ਔਰਤ ਨਾਲ ਜਬਰ ਜਨਾਹ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਐਫ.ਆਈ.ਆਰ ਮੁੰਬਈ ਦੇ ਡੀ ਐਨ ਨਗਰ ਥਾਣੇ ਵਿਚ ਕੀਤੀ ਗਈ ਹੈ। ਉਸ ਨੇ ਉਸ ਨੂੰ ਵਿਆਹ ਦਾ ਭਰੋਸਾ ਦਿੱਤਾ ਅਤੇ ਬਾਅਦ ਵਿਚ ਉਸ ਨਾਲ ਯੌਨ ਸ਼ੋਸ਼ਣ ਕੀਤਾ।
ਐਫ.ਆਈ.ਆਰ ਦੇ ਅਨੁਸਾਰ, ਕੁਮਾਰ ਹੇਗੜੇ ਨੇ ਪੀੜਤਾ ਨੂੰ ਪਿਛਲੇ ਸਾਲ ਜੂਨ ਵਿੱਚ ਵਿਆਹ ਦਾ ਭਰੋਸਾ ਦਿੱਤਾ ਸੀ। ਇਸ ਤੋਂ ਬਾਅਦ ਦੋਵੇਂ ਲਿਵ-ਇਨ ਵਿੱਚ ਰਹਿ ਰਹੇ ਸਨ। ਔਰਤ ਨੂੰ ਪੂਰਾ ਵਿਸ਼ਵਾਸ ਸੀ ਕਿ ਦੋਵੇਂ ਵਿਆਹ ਕਰਵਾ ਲੈਣਗੇ। ਜੇਕਰ ਖ਼ਬਰਾਂ ਦੀ ਮੰਨੀਏ ਤਾਂ ਦੋਵੇਂ ਇਕ ਦੂਜੇ ਨੂੰ 8 ਸਾਲਾਂ ਤੋਂ ਜਾਣਦੇ ਸਨ ਅਤੇ ਔਰਤ ਨੇ ਕੁਮਾਰ ਨੂੰ ਸਰੀਰਕ ਸੰਬੰਧ ਬਣਾਉਣ ਤੋਂ ਮਨ੍ਹਾ ਕਰ ਦਿੱਤਾ ਸੀ। ਦੋਸ਼ੀ ਨੇ ਪੀੜਤਾ ਕੋਲੋਂ ਇਹ ਕਹਿ ਕੇ 50 ਹਜ਼ਾਰ ਰੁਪਏ ਵੀ ਲੈ ਲਏ ਹਨ ਕਿ ਉਸਦੀ ਮਾਂ ਬੀਮਾਰ ਹੈ ਅਤੇ ਉਸ ਤੋਂ ਬਾਅਦ ਉਹ ਆਪਣੇ ਪਿੰਡ ਚਲਾ ਗਿਆ, ਉਦੋਂ ਤੋਂ ਹੀ ਉਹ ਉਸ ਨਾਲ ਗੱਲ ਕਰਨ ਵਿੱਚ ਅਸਮਰੱਥ ਹੈ। ਮੁੰਬਈ ਪੁਲਿਸ ਨੇ ਮਾਮਲੇ ਸੈਕਸ਼ਨ 376, 377 ਅਤੇ 420 ਦੇ ਤਹਿਤ ਦਰਜ ਕੀਤੇ ਹਨ। ਕੰਗਨਾ ਇੱਕ ਫਿਲਮ ਅਭਿਨੇਤਰੀ ਹੈ ਅਤੇ ਉਸਨੇ ਕਈ ਫਿਲਮਾਂ ਵਿੱਚ ਭੂਮਿਕਾਵਾਂ ਨਿਭਾਈਆਂ ਹਨ। ਉਹਨਾਂ ਦੀਆਂ ਫਿਲਮਾਂ ਨੂੰ ਬਹੁਤ ਪਸੰਦ ਕੀਤਾ ਗਿਆ ਹੈ।
ਕੰਗਨਾ ਰਣੌਤ ਅਕਸਰ ਵਿਵਾਦਾਂ ਵਿੱਚ ਵੀ ਰਹਿੰਦੀ ਹੈ। ਇਸੇ ਕਾਰਨ ਮੁੰਬਈ ਵਿੱਚ ਉਸਦਾ ਦਫਤਰ ਢਾਹ ਦਿੱਤਾ ਗਿਆ। ਇਸ ਦੇ ਬਾਵਜੂਦ, ਉਹ ਬਹੁਤ ਹਮਲਾਵਰ ਰਹਿੰਦੀ ਹੈ ਅਤੇ ਸੋਸ਼ਲ ਮੀਡੀਆ ਉੱਤੇ ਆਪਣੀ ਆਵਾਜ਼ ਬਰਕਰਾਰ ਰੱਖਦੀ ਹੈ। ਹਾਲ ਹੀ ਵਿੱਚ ਉਸਨੂੰ ਟਵਿੱਟਰ ‘ਤੇ ਪਾਬੰਦੀ ਲਗਾਈ ਗਈ ਹੈ। ਕੰਗਨਾ ਰਨੌਤ ਫਿਲਮ ਅਭਿਨੇਤਰੀ ਹਾਲ ਉਹ ਜਲਦੀ ਹੀ ਬਹੁਤ ਸਾਰੀਆਂ ਫਿਲਮਾਂ ਵਿੱਚ ਨਜ਼ਰ ਆਉਣ ਵਾਲੀ ਹੈ।ਜਿਸ ਵਿੱਚ ਤੇਜਸ ਅਤੇ ਧਾਕੜ ਸ਼ਾਮਲ ਹਨ। ਉਹ ਜੈ ਲਲਿਤਾ ਦੀ ਬਾਇਓਪਿਕ ਵਿੱਚ ਵੀ ਨਜ਼ਰ ਆਵੇਗੀ।ਕੰਗਨਾ ਰਣੌਤ ਸੋਸ਼ਲ ਮੀਡੀਆ ‘ਤੇ ਆਪਣੇ ਪ੍ਰਸ਼ੰਸਕਾਂ ਨਾਲ ਵੀ ਗੱਲਬਾਤ ਕਰਦੀ ਹੈ। ਕੰਗਨਾ ਰਣੌਤ ਲਗਾਤਾਰ ਕਰਨ ਜੌਹਰ’ ਤੇ ਦੋਸ਼ ਲਗਾਉਂਦੇ ਹੋਏ ਨਿਸ਼ਾਨਾ ਬਣਾਉਂਦੀ ਹੈ। ਇਸ ਕਾਰਨ ਉਹ ਕਾਫੀ ਟ੍ਰੋਲ ਵੀ ਹੁੰਦੀ ਹੈ।