ਲੁਧਿਆਣਾ ‘ਚ 2 ਬੱਚਿਆਂ ਦੀ ਮਾਂ ਨੇ ਸ਼ੱਕੀ ਹਾਲਾਤਾਂ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਘਟਨਾ ਵਿੱਚ ਔਰਤ ਦੇ ਪੇਕੇ ਵਾਲਿਆਂ ਨੇ ਸਹੁਰਿਆਂ ‘ਤੇ ਕਤਲ ਦੇ ਦੋਸ਼ ਲਗਾਏ ਹਨ । ਇਹ ਘਟਨਾ ਦੁਗਰੀ ਦੇ ਧਾਂਦਰਾ ਰੋਡ ਇਲਾਕੇ ਦੀ ਹੈ। ਮ੍ਰਿਤਕ ਦੀ ਪਛਾਣ ਪਰਮਜੀਤ ਕੌਰ ਵਜੋਂ ਹੋਈ ਹੈ। ਥਾਣਾ ਦੁੱਗਰੀ ਦੀ ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ।
ਮ੍ਰਿਤਕ ਦੇ ਪਿਤਾ ਜਸਵੰਤ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਪਰਮਜੀਤ ਕੌਰ ਦਾ ਵਿਆਹ 7 ਸਾਲ ਪਹਿਲਾਂ ਹਰਸਿਮਰਨ ਸਿੰਘ ਨਾਲ ਹੋਇਆ ਸੀ, ਉਸ ਦੇ 2 ਪੁੱਤਰ ਹਨ। ਸਹੁਰੇ ਵਾਲੇ ਉਨ੍ਹਾਂ ਦੀ ਲੜਕੀ ਪਰਮਜੀਤ ਕੌਰ ਨੂੰ ਦਾਜ ਲਈ ਅਕਸਰ ਤੰਗ ਪ੍ਰੇਸ਼ਾਨ ਕਰਦਾ ਸੀ। ਸਹੁਰੇ ਪੱਖ ‘ਤੇ 2 ਸਾਲ ਪਹਿਲਾਂ ਦਾਜ ਦਾ ਕੇਸ ਵੀ ਦਰਜ ਹੋਇਆ ਸੀ, ਪਰ ਸਮਝੌਤਾ ਹੋਣ ‘ਤੇ ਪਰਮਜੀਤ ਕੌਰ ਆਪਣੇ ਸਹੁਰੇ ਗਈ ਸੀ ਪਰ ਉਸ ਨੂੰ ਫਿਰ ਤੰਗ ਪ੍ਰੇਸ਼ਾਨ ਕੀਤਾ ਗਿਆ। ਉਸਦਾ ਪਤੀ ਅਤੇ ਸਹੁਰਾ ਉਸ ‘ਤੇ ਤਸ਼ੱਦਦ ਕਰਦੇ ਸਨ ਅਤੇ ਉਸਨੂੰ ਰੁਪਏ ਲਿਆਉਣ ਲਈ ਪ੍ਰੇਸ਼ਾਨ ਕਰਦੇ ਸਨ।
ਇਹ ਵੀ ਪੜ੍ਹੋ : ਫਿਰੋਜ਼ਪੁਰ ‘ਚ BSF ਨੇ ਭਾਰਤ-ਪਾਕਿ ਸਰਹੱਦ ਤੋਂ 8 ਪੈਕੇਟ ਹੈਰੋਇਨ ਕੀਤੀ ਬਰਾਮਦ
ਲਗਭਗ 5 ਦਿਨ ਪਹਿਲਾਂ ਪਰਮਜੀਤ ਨਾਲ ਲੜਾਈ ਹੋਈ ਸੀ। ਸ਼ੁੱਕਰਵਾਰ ਦੀ ਦੇਰ ਰਾਤ ਨੂੰ ਪਰਮਜੀਤ ਕੌਰ ਦੇ ਪਤੀ ਦਾ ਫੋਨ ਆਇਆ ਕਿ ਉਸਦੀ ਲੜਕੀ ਦੀ ਮੌਤ ਹੋ ਗਈ ਹੈ। ਪੇਕੇ ਵਾਲਿਆਂ ਦਾ ਦੋਸ਼ ਹੈ ਕਿ ਉਸਦੀ ਧੀ ਦੇ ਪਤੀ ਅਤੇ ਸਹੁਰੇ ਨੇ ਉਸਦੀ ਧੀ ਦੀ ਮੌਤ ਨੂੰ ਖੁਦਕੁਸ਼ੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ।