covid-19 vaccination persons identity cards: ਕੋਰੋਨਾ ਸੰਕਰਮਣ ਤੋਂ ਬਚਾਅ ਲਈ ਟੀਕਾਕਰਨ ਅਭਿਆਨ ਜਾਰੀ ਹੈ।18-44 ਉਮਰ ਵਰਗ ਦੇ ਲੋਕਾਂ ਨੂੰ ਟੀਕਾ ਲਗਾਉਣ ਲਈ ‘ਕੋਵਿਨ’ ਪੋਰਟਲ ਜਾ ਐਪ ‘ਤੇ ਰਜਿਸਟ੍ਰੇਸ਼ਨ ਕਰਾਉਣਾ ਜ਼ਰੂਰੀ ਹੈ।ਨਾਲ ਹੀ ਰਜਿਸਟ੍ਰੇਸ਼ਨ ਦੇ ਸਮੇਂ ਪਛਾਣ ਪੱਤਰ ਦੇ ਤੌਰ ‘ਤੇ ਆਧਾਰ ਕਾਰਡ, ਵੋਟਰ ਆਈਡੀ, ਪਾਸਪੋਰਟ, ਲਾਇਸੈਂਸ, ਪੈਨ ਕਾਰਡ, ਐੱਨਪੀਆਰ ਸਮਾਰਟ ਕਾਰਡ, ਪੈਨਸ਼ਨ ਦਸਤਾਵੇਜ ਦਾ ਨੰਬਰ ਦਰਜ ਕਰਾਉਣਾ ਜਰੂਰੀ ਹੈ।
ਹਾਲਾਂਕਿ, ਦੇਸ਼ ‘ਚ ਕੁਝ ਅਜਿਹੇ ਲੋਕ ਵੀ ਮੌਜੂਦ ਹਨ, ਜਿਨ੍ਹਾਂ ਦੇ ਕੋਲ ਫੋਟੋ ਪਛਾਣ ਪੱਤਰ ਦੇ ਨਾਮ ‘ਤੇ ਕੁਝ ਵੀ ਨਹੀਂ ਹੈ।ਪਰ ਅਜਿਹੇ ਲੋਕਾਂ ਨੂੰ ਵੀ ਟੀਕਾਕਰਨ ਅਭਿਆਨ ਨਾਲ ਜੋੜਨ ਲਈ ਕੇਂਦਰੀ ਸਿਹਤ ਮੰਤਰਾਲੇ ਨੇ ਗਾਈਡਲਾਈਨਜ਼ ਜਾਰੀ ਕੀਤੀਆਂ ਹਨ।ਮੰਤਰਾਲੇ ਨੇ ਅਜਿਹੇ ਲੋਕਾਂ ਦੇ ਗਰੁੱਪ ਦੀ ਪਛਾਣ ਕੀਤੀ ਹੈ, ਜਿਨਾਂ੍ਹ ਦੇ ਕੋਲ ਆਮ ਤੌਰ ‘ਤੇ ਕੋਈ ਪਛਾਣ ਨਹੀਂ ਹੁੰਦਾ ਹੈ।
ਇਹ ਵੀ ਪੜੋ:ਦਿੱਲੀ ‘ਚ ਆਟੋ-ਟੈਕਸੀ ਚਾਲਕਾਂ ਨੂੰ ਮਿਲੇਗੀ 5 ਹਜ਼ਾਰ ਰੁਪਏ ਦੀ ਵਿੱਤੀ ਮਦਦ, ਕੈਬਿਨੇਟ ਨੇ ਦਿੱਤੀ ਮਨਜ਼ੂਰੀ
ਇਨ੍ਹਾਂ ‘ਚ ਵੱਖ ਵੱਖ ਧਰਮਾਂ ਦੇ ਸਾਧੂ ਸੰਤਾਂ, ਜੇਲ ਦੇ ਕੈਦੀ, ਬਿਰਧ ਆਸ਼ਰਮ ਦੇ ਲੋਕ, ਭਿਖਾਰੀ, ਪੁਨਰਵਾਸ ਕੇਂਦਰਾਂ ‘ਚ ਰਹਿਣ ਵਾਲੇ ਲੋਕ ਸ਼ਾਮਲ ਹਨ।ਇਨਾਂ੍ਹ ਲੋਕਾਂ ਨੂੰ ਬਿਨਾਂ ਪਛਾਣ ਪੱਤਰ ਦੇ ਵੀ ਟੀਕਾ ਲਗਾਏ ਜਾਣ ਦੀ ਵਿਵਸਥਾ ਕੀਤੀ ਗਈ ਹੈ।
ਮੰਤਰਾਲੇ ਨੇ ਕਿਹਾ ਹੈ ਕਿ ਘੱਟ ਗਿਣਤੀ ਮਾਮਲਿਆਂ ਦੇ ਵਿਭਾਗ, ਸਮਾਜਿਕ ਨਿਆਂ ਭਲਾਈ ਵਿਭਾਗ ਆਦਿ ਦੀ ਸਹਾਇਤਾ ਨਾਲ ਜ਼ਿਲ੍ਹਾ ਟਾਸਕ ਫੋਰਸ ਉਨ੍ਹਾਂ ਵਿਅਕਤੀਆਂ ਦੇ ਸਮੂਹਾਂ ਦੀ ਪਛਾਣ ਕਰ ਸਕਦੀ ਹੈ ਜਿਨ੍ਹਾਂ ਕੋਲ ਕੋਈ ਫੋਟੋ ਪਛਾਣ ਪੱਤਰ ਨਹੀਂ ਹੈ। ਲਾਭਪਾਤਰੀਆਂ ਦੀ ਗਿਣਤੀ ਬਾਰੇ ਜਾਣਕਾਰੀ ਰਾਜ ਪੱਧਰ ‘ਤੇ ਇਕੱਠੀ ਕੀਤੀ ਜਾਣੀ ਚਾਹੀਦੀ ਹੈ ਅਤੇ ਰਾਜ ਸਰਕਾਰ ਦੁਆਰਾ ਇਨ੍ਹਾਂ ਐਸ.ਓ.ਪੀ.ਜ਼ ਨੂੰ ਲਾਗੂ ਕਰਨ ਲਈ ਸਪਸ਼ਟ ਨਿਰਦੇਸ਼ ਦਿੱਤੇ ਜਾਣੇ ਚਾਹੀਦੇ ਹਨ। ਇਸ ਤੋਂ ਬਾਅਦ, ਉਨ੍ਹਾਂ ਨੂੰ ਟੀਕਾ ਲਗਵਾਉਣਾ ਚਾਹੀਦਾ ਹੈ।
ਇਹ ਵੀ ਪੜੋ:ਕੀ ਮੂੰਹ ਦੇ ਛਾਲਿਆਂ ਤੋਂ ਵੀ ਹੋ ਸਕਦੀ ਹੈ ‘Black Fungus ‘ ? ਨਵੇਂ ਲੱਛਣਾਂ ਨੇ ਫਿਕਰਾਂ ‘ਚ ਪਾਏ ਲੋਕ !