daljeet kalsi shared post : ਪੋਲੀਵੁਡ ਤੇ ਬਾਲੀਵੁੱਡ ਫਿਲਮਾਂ ਦੇ ਮਸ਼ਹੂਰ ਅਦਾਕਾਰ ਦਲਜੀਤ ਕਲਸੀ ਪਿਛਲੇ ਕਾਫੀ ਸਮੇ ਤੋਂ ਮੁਸ਼ਕਿਲ ਸਮੇਂ ਤੋਂ ਲੰਘ ਰਹੇ ਹਨ। ਕੋਰੋਨਾ ਮਹਾਂਮਾਰੀ ਦੇ ਦੌਰਾਨ ਉਹਨਾਂ ਦੀ ਮਾਂ ਦੀ ਹਾਲਤ ਬਹੁਤ ਖਰਾਬ ਹੋ ਗਈ ਸੀ। ਜਿਸ ਦੇ ਚਲਦੇ ਉਹਨਾਂ ਨੇ ਕੁੱਝ ਦਿਨ ਪਹਿਲਾਂ ਭਾਵੁਕ ਹੋ ਕੇ ਮਾਂ ਦੀ ਸਿਹਤ ਨੂੰ ਲੈ ਕੇ ਇੱਕ ਪੋਸਟ ਸਾਂਝੀ ਕੀਤੀ ਸੀ ਤੇ ਫੈਨਜ਼ ਨੂੰ ਅਰਦਾਸ ਕਰਨ ਲਈ ਕਿਹਾ ਸੀ। ਦੱਸਣਯੋਗ ਹੈ ਕਿ ਉਹਨਾਂ ਨੇ ਆਪਣੇ ਸੋਸ਼ਲ ਮੇਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਹੈ।
ਜਿਸ ਵਿੱਚ ਉਹਨਾਂ ਨੇ ਲਿਖਿਆ ਹੈ ਕਿ – ਤੁਹਾਡੇ ਸਭ ਦੀਆਂ ਅਰਦਾਸਾਂ ਸਦਕਾ, 16 ਦਿਨ ਬਾਅਦ ਮਾਤਾ ਠੀਕ ਹੋ ਕੇ ਘਰ ਵਾਪਸ ਆ ਗਏ ਹਨ । ਅਜੇ ਕਮਜ਼ੋਰੀ ਬਹੁਤ ਹੈ। ਹੋਲੀ ਹੋਲੀ ਪੁਰੀ ਤਰਾਂ ਠੀਕ ਹੋ ਜਾਣ ਗੇ। Khalsa Aid India and Amarpreet Singh Khalsa Aid ਦਾ ਬਹੁਤ ਬਹੁਤ ਧੰਨਵਾਦ ਜਿੰਨਾ ਨੇ ਹੈਵੀ ਡਯੁਟੀ ਕੋਨਸਨਟਰੇਟਰ ਅਰੇਂਜ ਕਰਵਾ ਕੇ ਭੇਜਿਆ । ਹੁਣ ਜਲਦੀ ਪੰਜਾਬ ਪਹੁੰਚਦਾ ਹਾਂ । ਪ੍ਰਸ਼ੰਸਕਾਂ ਨੇ ਵੀ ਕਮੈਂਟ ਕਰ ਦੁਆਵਾਂ ਦਿੱਤੀਆਂ ਹਨ । ਦੱਸ ਦੇਈਏ ਕਿ ਦਲਜੀਤ ਕਲਸੀ ਪਹਿਲੇ ਦਿਨ ਤੋਂ ਹੀ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਸੁਪੋਰਟ ਕਰ ਰਹੇ ਹਨ ਤੇ ਲਗਾਤਾਰ ਸੋਸ਼ਲ ਮੀਡੀਆ ਰਾਹੀਂ ਵੀ ਸੁਪੋਰਟ ਕਰ ਰਹੇ ਹਨ।
ਦੀਪ ਸਿੱਧੂ ਨੂੰ ਵੀ ਦਲਜੀਤ ਕਲਸੀ ਵਲੋਂ ਬਹੁਤ ਸੁਪੋਰਟ ਕੀਤਾ ਗਿਆ ਸੀ। ਉਹਨਾਂ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾ ਉਹਨਾਂ ਨੇ ਹੁਣ ਤੱਕ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਹੋਇਆ ਹੈ। ਪੰਜਾਬੀ ਫਿਲਮ ਇੰਡਸਟਰੀ ਵਿੱਚ ਨਾਮ ਕਮਾਇਆ ਹੈ।