ਡੱਬਵਾਲੀ ਰੋਡ ‘ਤੇ ਸ਼ੀਸ਼ ਮਹਿਲ ਕਲੋਨੀ ਅੰਸ਼ਿਕਾ (13) ਪੁੱਤਰੀ ਰਵੀ ਕੁਮਾਰ ਨੇ ਕੁੱਤੇ ਦੇ ਗਲੇ ‘ਚ ਪਾਉਣ ਵਾਲੇ ਪੱਟੇ ਨੂੰ ਫੰਦਾ ਲਗਾ ਕੇ ਖੁਦਕੁਸ਼ੀ ਕਰ ਲਈ।
ਪੁਲਿਸ ਦੇ ਅਨੁਸਾਰ, ਲੜਕੀ ਦੀ ਮਾਂ ਰਿਸ਼ਤੇਦਾਰੀ ਵਿੱਚ ਯੂਪੀ ਗਈ ਹੋਈ ਸੀ, ਜਿਥੇ ਉਹ ਕੋਰੋਨਾ ਪਾਜੀਟਿਵ ਹੋ ਗਈ ਸੀ, ਜਦੋਂ ਬੇਟੀ ਨੂੰ ਪਤਾ ਲੱਗੀ ਤਾਂ ਉਹ ਪ੍ਰੇਸ਼ਾਨ ਰਹਿਣ ਲੱਗੀ ਤੇ ਡਿਪ੍ਰੈਸ਼ਨ ਵਿਚ ਚਲੀ ਗਈ ਤੇ ਖੁਦਕੁਸ਼ੀ ਵਰਗਾ ਖੌਫਨਾਕ ਕਦਮ ਚੁੱਕ ਲਿਆ। ਪਿਤਾ ਦੇ ਬਿਆਨਾਂ ਦੇ ਅਧਾਰ ‘ਤੇ ਧਾਰਾ 174 ਦੀ ਕਾਰਵਾਈ ਤੋਂ ਬਾਅਦ ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਹੈ। ਜਾਣਕਾਰੀ ਅਨੁਸਾਰ ਅੰਸ਼ਿਕਾ ਦੀ ਮਾਂ ਅਤੇ ਭਰਾ ਆਪਣੀ ਰਿਸ਼ਤੇਦਾਰੀ ਵਿੱਚ ਯੂ ਪੀ ਵਿੱਚ ਵਿਆਹ ਸਮਾਗਮ ਵਿੱਚ ਗਏ ਸਨ। ਉਹ ਘਰ ਵਿੱਚ ਇਕੱਲਾ ਸੀ ਅਤੇ ਉਸਦੇ ਪਿਤਾ ਬੁੱਧਵਾਰ ਸਵੇਰੇ ਸਾ 7.30 ਵਜੇ ਦੀ ਤਰ੍ਹਾਂ ਡਿਊਟੀ ‘ਤੇ ਗਏ ਸਨ। ਜਦੋਂ ਸ਼ਾਮ ਕਰੀਬ 7.30 ਵਜੇ ਪਿਤਾ ਡਿਊਟੀ ਤੋਂ ਵਾਪਸ ਆਇਆ ਤਾਂ ਧੀ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ, ਉਸਨੇ ਇਸ ਬਾਰੇ ਵਰਧਮਾਨ ਪੁਲਿਸ ਨੂੰ ਸੂਚਿਤ ਕੀਤਾ।
ਇਹ ਵੀ ਪੜ੍ਹੋ : ਸੰਸਦ ਮੈਂਬਰ ਜਸਬੀਰ ਸਿੰਘ ਗਿੱਲ ਡਿੰਪਾ ਦੀ ਮਾਤਾ ਦਾ ਹੋਇਆ ਦੇਹਾਂਤ
ਐਸਆਈ ਗਣੇਸ਼ਵਰ ਕੁਮਾਰ ਨੇ ਦੱਸਿਆ ਕਿ ਲੜਕੀ ਦੀ ਮਾਂ ਅਤੇ ਭਰਾ ਯੂਪੀ ਗਏ ਹੋਏ ਸਨ। ਪਿਤਾ ਹਮੇਸ਼ਾ ਦੀ ਤਰ੍ਹਾਂ ਕੰਮ ‘ਤੇ ਸੀ। ਪਿਤਾ ਨੂੰ ਇਸ ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਉਹ ਬੁੱਧਵਾਰ ਸ਼ਾਮ ਕਰੀਬ 7 ਵਜੇ ਘਰ ਪਹੁੰਚਿਆ। ਪਰਿਵਾਰ ਅਨੁਸਾਰ ਲੜਕੀ ਦੀ ਮਾਂ ਯੂਪੀ ਵਿੱਚ ਕੋਰੋਨਾ ਪਾਜੀਟਿਵ ਹੋ ਗਈ ਸੀ। ਮਾਂ ਨੇ ਇਸ ਬਾਰੇ ਧੀ ਨੂੰ ਦੱਸਿਆ ਤੇ ਇਸ ਤੋਂ ਬਾਅਦ ਉਹ ਕਈ ਦਿਨਾਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ।
ਇਹ ਵੀ ਪੜ੍ਹੋ : ਕੈਲੀਫੋਰਨੀਆ ਦੇ ਸ਼ਹਿਰ ਸੈਨ ਜੋਸ ‘ਚ ਹੋਈ ਫਾਇਰਿੰਗ ‘ਚ ਹੋਰਨਾਂ ਨੂੰ ਬਚਾਉਂਦਿਆਂ ਤਰਨਤਾਰਨ ਦੇ ਤਪਤੇਜਦੀਪ ਸਿੰਘ ਦੀ ਹੋਈ ਮੌਤ