firozpur murder: ਪੰਜਾਬ ਸੂਬੇ ‘ਚ ਲਗਾਤਾਰ ਲਾਅ ਐਂਡ ਆਰਡਰ ਦੀ ਸਥਿਤੀ ਨਾਜ਼ੁਕ ਬਣਦੀ ਜਾ ਰਹੀ ਹੈ ਅਤੇ ਨਿੱਤ ਦਿਨ ਕਤਲ, ਲੁੱਟਾਂ ਖੋਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਸੇ ਤਹਿਤ ਅੱਜ ਫਿਰੋਜ਼ਪੁਰ ਅਧੀਨ ਆਉਂਦੇ ਪਿੰਡ ਲੇਲੀ ਵਾਲਾ ਵਿਖੇ ਇੱਕ ਨੌਜਵਾਨ ਨੂੰ ਗੱਡੀ ਦੇ ਲੈਣ ਦੇਣ ਦੇ ਮਾਮਲੇ ‘ਚ ਗੋਲੀ ਮਾਰ ਕੇ ਮੌਕੇ ”ਤੇ ਖ਼ਤਮ ਕਰ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਪਹਿਲਾਂ ਲੜਾਈ ਹੋਈ ਜਿਸ ਵਿਚ ਕਾਫੀ ਕੁੱਟਮਾਰ ਵੀ ਕੀਤੀ ਗਈ ਅਤੇ ਪੁਲਸ ਬੁਲਾਉਣ ‘ਤੇ ਮਾਮਲਾ ਠੰਢਾ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆਂ ਕਿ ਨੌਜਵਾਨ ਨੂੰ ਮਾਰਨ ਵਾਲਿਆਂ ਨੇ ਫਿਰ ਦੁਬਾਰਾ ਵੰਗਾਰਿਆ ਕਿ ਉਹ ਜੇਕਰ ਮਾਂ ਦਾ ਦੁੱਧ ਪੀਤਾ ਹੈ ਤਾਂ ਸਾਨੂੰ ਮਿਲੇ ਤਾਂ ਫਿਰ ਇੰਨੇ ਨੂੰ ਉਨ੍ਹਾਂ ਨੇ ਘਰ ਆ ਕੇ ਹਮਲਾ ਕਰ ਦਿੱਤਾ। ਗੋਲੀ ਮਾਰ ਕੇ ਮੌਕੇ ‘ਤੇ ਮਾਰ ਮੁਕਾਇਆ।
ਫਿਰੋਜ਼ਪੁਰ ਅਧੀਨ ਆਉਂਦੇ ਪਿੰਡਾਂ ਵਿਚ ਲੁੱਟਾਂ ਖੋਹਾਂ ਅਤੇ ਕਤਲੋਗਾਰਤ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਦੂਜੇ ਪਾਸੇ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੱਡੀ ਖੋਹਣ ਅਤੇ ਪੈਸਿਆਂ ਦੇ ਲੈਣ-ਦੇਣ ਦੇ ਮਾਮਲੇ ਤੋਂ ਲੜਾਈ ਹੋਈ ਸੀ ਜਿਸ ਵਿਚ ਚਾਰ ਵਿਅਕਤੀ ਫੱਟੜ ਹੋਏ ਹਨ ਅਤੇ ਇਕ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਪਰਿਵਾਰਕ ਮੈਂਬਰਾਂ ਵੱਲੋਂ ਇਲਜ਼ਾਮ ਲਗਾਏ ਗਏ ਹਨ ਕਿ ਗੋਲੀ ਲੱਗਣ ਮੌਕੇ ਪੁਲੀਸ ਮੌਜੂਦ ਸੀ ਇਸ ਸਬੰਧੀ ਪੁਲਸ ਅਧਿਕਾਰੀ ਨੇ ਇਨਕਾਰ ਕਰਦਿਆਂ ਕਿਹਾ ਕਿ ਉਸ ਮੌਕੇ ਪੁਲੀਸ ਮੌਜੂਦ ਨਹੀਂ ਸੀ।