ਜਲੰਧਰ ਸ਼ਹਿਰ ਵਿੱਚ ਪੁਲਿਸ ਨੇ ਇੱਕ ਹੋਰ ਸਪਾ ਸੈਂਟਰ ‘ਤੇ ਛਾਪਾ ਮਾਰਿਆ। ਜਿਥੇ ਪੁਲਿਸ ਨੇ ਸਪਾ ਸੈਂਟਰ ਤੋਂ ਕਈ 5 ਕੁੜੀਆਂ ਅਤੇ 2 ਮੁੰਡਿਆਂ ਨੂੰ ਮੌਕੇ ਤੋਂ ਫੜਿਆ ਹੈ। ਪੁਲਿਸ ਨੇ ਕਈ ਲੋਕਾਂ ਨੂੰ ਪੁੱਛ-ਗਿੱਛ ਲਈ ਥਾਣੇ ਬੁਲਾਇਆ ਹੈ। ਥਾਣਾ-7 ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਦੱਸ ਦੇਈਏ ਕਿ ਪਿਛਲੇ ਦਿਨੀਂ ਥਾਣਾ 6 ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਲੁਧਿਆਣਾ ਦੀ ਇੱਕ ਨਾਬਾਲਿਗ ਲੜਕੀ ਨੇ ਦੱਸਿਆ ਸੀ ਕਿ ਜੋਤੀ ਨਾਮੀ ਔਰਤ, ਜੋ ਕਿ ਮਾਡਲ ਟਾਊਨ ਦੇ ਸਪਾ ਸੈਂਟਰ ਵਿੱਚ ਕੰਮ ਕਰਦੀ ਸੀ, ਉਸ ਦੀ ਜਾਣਕਾਰ ਸੀ। ਜੋਤੀ ਨੇ ਉਸਨੂੰ ਲੁਧਿਆਣਾ ਤੋਂ ਜਲੰਧਰ ਬੁਲਾਇਆ ਸੀ। ਇਸ ਸਮੇਂ ਦੌਰਾਨ, ਜੋਤੀ ਨੇ ਉਸਨੂੰ ਆਪਣੇ ਸਪਾ ਸੈਂਟਰ ਨਸ਼ੀਲੀ ਦਵਾਈ ਪਿਲਾ ਦਿੱਤੀ।
ਇਹ ਵੀ ਪੜ੍ਹੋ : ਜਲੰਧਰ ਵਿੱਚ ਪਰਿਵਾਰ ‘ਤੇ ਕਹਿਰ ਬਣ ਕੇ ਵਰ੍ਹਿਆ ਕੋਰੋਨਾ- 15 ਦਿਨਾਂ ‘ਚ 4 ਜੀਆਂ ਦੀ ਗਈ ਜਾਨ
ਇਸ ਤੋਂ ਬਾਅਦ ਸਪਾ ਸੈਂਟਰ ਵਿੱਚ ਹੀ ਉਸ ਨਾਲ ਚਾਰ ਨੌਜਵਾਨਾਂ ਨੇ ਬਲਾਤਕਾਰ ਕੀਤਾ। ਪੀੜਤਾ ਦੀ ਸ਼ਿਕਾਇਤ ‘ਤੇ ਪੁਲਿਸ ਨੇ ਜੋਤੀ ਸਣੇ ਪੰਜ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਸੀ।