Jassie gill drops new song : ਪੰਜਾਬ ਦੇ ਨੌਜਵਾਨਾਂ ਦੇ ਦਿਲ ਦੀ ਧੜਕਣ ਗਾਇਕ ਜੱਸੀ ਗਿੱਲ ,ਅਕਸਰ ਹੀ ਆਪਣੀਆਂ ਤਸਵੀਰਾਂ ਅਤੇ ਜਿੰਦਗੀ ਦੇ ਕੀਮਤੀ ਪਲ ਆਪਣੇ ਦਰਸ਼ਕਾਂ ਨਾਲ ਸਾਂਝੇ ਕਰਦੇ ਹੀ ਰਹਿੰਦੇ ਹਨ। ਆਪਣੀਆਂ ਦਿਲਕਸ਼ ਤਸਵੀਰਾਂ ਨਾਲ ਵੀ ਆਪਣੇ ਪ੍ਰਸ਼ੰਸਕਾਂ ਦਾ ਮਨ ਜਿੱਤਣ ਵਾਲੇ ਜੱਸੀ ਗਿੱਲ,ਆਪਣੇ ਦਰਸ਼ਕਾਂ ਦਾ ਮਨੋਰੰਜਨ ਹਰ ਪੱਖੋਂ ਕਰਦੇ ਹਨ ਚਾਹੇ ਗੱਲ ਕਰੀਏ ਉਹਨਾਂ ਦੇ ਗੀਤਾਂ ਦੀ ਤੇ ਚਾਹੇ ਫ਼ਿਲਮਾਂ ਦੀ।
ਕੁਝ ਦਿਨ ਪਹਿਲਾਂ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਦਰਸ਼ਕਾਂ ਨਾਲ਼ ਇਕ ਸਰਪ੍ਰਾਇਸ ਬਾਰੇ ਗੱਲ ਕੀਤੀ ਸੀ, ਹੁਣ ਉਹਨਾਂ ਨੇ ਉਹ ਸਰਪ੍ਰਾਇਸ ਦਰਸ਼ਕਾਂ ਨੂੰ ਦੇ ਦਿੱਤਾ ਹੈ। ਹਾਲ ਹੀ ਦੇ ਵਿਚ ਉਹਨਾਂ ਨੇ ਆਪਣਾ ਨਵਾਂ ਗਾਣਾ ‘ਪਿਆਰ ਕਰੀ ਜਾਨੇ ਓ’ ਰਿਲੀਜ਼ ਕੀਤਾ ਹੈ। ਇਹ ਗਾਣਾ ਜੱਸੀ ਗਿੱਲ ਤੇ ਵਿਕਾਸ ਨੇ ਗਾਇਆ ਹੈ। ਇਸਦੇ ਬੋਲ ਰਾਜ ਫਤਿਹਪੁਰ ਦੇ ਹਨ। ਇਸਦਾ ਮਿਊਜ਼ਿਕ ਸਨੀ ਵਿਰਕ ਵਲੋਂ ਦਿੱਤਾ ਗਿਆ ਹੈ। ਗਾਣਾ ਬਹੁਤ ਹੀ ਸੁਰੀਲੇ ਢੰਗ ਨਾਲ ਗਾਇਆ ਗਿਆ ਹੈ ਅਤੇ ਇਹ ਇੱਕ ਰੋਮਾੰਟਿਕ ਗੀਤ ਹੈ।
ਹਾਲਾਂਕਿ ਗਾਣੇ ਦੀ ਵੀਡੀਓ ਨਹੀਂ ਆਈ ਹੈ। ਗਾਣੇ ਦੀ ਸਿਰਫ ਔਡੀਓ ਹੀ ਰਿਲੀਜ਼ ਕੀਤੀ ਗਈ ਹੈ। ਉਮੀਦ ਕਰਦੇ ਹੈ ਉਹ ਗਾਣੇ ਦੀ ਵੀਡੀਓ ਵੀ ਜਲਦ ਦਰਸ਼ਕਾਂ ਦੇ ਰੂਬਰੂ ਕਰਨਗੇ। ਉਹਨਾਂ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾਂ ਉਹਨਾਂ ਦੇ ਹੋਰ ਕਈ ਪ੍ਰੋਜੈਕਟ ਆ ਰਹੇ ਹਨ ,ਜਿਥੇ ਦਰਸ਼ਕਾਂ ਨੂੰ ਉਹਨਾਂ ਦੇ ਗਾਣੇ ਸੁਨਣ ਨੂੰ ਮਿਲਣਗੇ ਉਥੇ ਹੀ ਫ਼ਿਲਮਾਂ ਵੀ ਵੇਖਣ ਨੂੰ ਮਿਲਣਗੀਆਂ। ਉਹਨਾਂ ਦੀ ਫਿਲਮ ਡੈਡੀ ਕੋਲ ਮੁੰਡੇ ਫੂਲ 2 ਕਤਾਰ ‘ਚ ਹੈ।
ਇਹ ਵੀ ਦੇਖੋ : Lehmber Hussainpuri ਨੇ ਕੈਮਰੇ ਅੱਗੇ ਫਰੋਲਿਆ ਦੁੱਖ Exclusive ਇੰਟਰਵਿਊ, ਖੋਲ੍ਹੇ ਸਾਲੀਆਂ ਦੇ ਭੇਤ