upset isolation corona positive woman hugs: ਕੋਰੋਨਾ ਵਾਇਰਸ ਸੰਕਰਮਿਤ ਹੋਣ ਤੋਂ ਬਾਅਦ ਇੱਕ ਔਰਤ ਇੰਨੀ ਪ੍ਰੇਸ਼ਾਨ ਹੋਈ ਕਿ ਉਸਨੇ ਅਜੀਬੋਗਰੀਬ ਕਦਮ ਚੁੱਕ ਲਿਆ।ਕੋਰੋਨਾ ਪਾਜ਼ੇਟਿਵ ਔਰਤ ਨੇ ਆਪਣੀ ਨੂੰਹ ਨੂੰ ਗਲੇ ਲਾ ਕੇ ਉਸ ਨੂੰ ਵੀ ਸੰਕਰਮਿਤ ਕਰ ਦਿੱਤਾ।ਕਿਉਂਕਿ ਔਰਤ ਇਸ ਗੱਲ ਤੋਂ ਪ੍ਰੇਸ਼ਾਨ ਸੀ ਕਿ ਸੰਕਰਮਿਤ ਹੋਣ ਤੋਂ ਬਾਅਦ ਉਸ ਨਾਲ ਕੋਈ ਮਿਲ ਜੁਲ ਕੇ ਨਹੀਂ ਰਿਹਾ ਸੀ ਅਤੇ ਉਸ ਨੂੰ ਇਕੱਲੇ ਬੰਦ ਕਰ ਦਿੱਤਾ ਗਿਆ ਸੀ।
ਇਹ ਮਾਮਲਾ ਤੇਲੰਗਾਨਾ ਦੇ ਸੋਮਰੀਪੇਟਾ ਪਿੰਡ ਦਾ ਹੈ।ਜਿੱਥੇ ਕੋਵਿਡ ਟੈਸਟ ‘ਚ ਪਾਜ਼ੇਟਿਵ ਪਾਈ ਗਈ ਇੱਕ ਔਰਤ ਨੂੰ ਘਰ ‘ਚ ਹੀ ਆਈਸੋਲੇਟ ਕਰ ਦਿੱਤਾ ਗਿਆ।ਪਰਿਵਾਰ ਦੇ ਲੋਕਾਂ ਨੇ ਉਸ ਨਾਲ ਮਿਲਣਾ-ਜੁਲਣਾ ਬੰਦ ਕਰ ਦਿੱਤਾ ਸੀ, ਕਿਉਂਕਿ ਦੂਜੇ ਲੋਕਾਂ ‘ਚ ਵੀ ਸੰਕਰਮਣ ਫੈਲਣ ਦਾ ਖਤਰਾ ਸੀ।ਪਰ ਇਸ ਗੱਲ ਤੋਂ ਉਹ ਔਰਤ ਇੰਨੀ ਨਾਰਾਜ਼ ਹੋਈ ਕਿ ਉਸਨੇ ਆਪਣੀ ਨੂੰਹ ਨੂੰ ਜਬਰਦਸਤੀ ਗਲੇ ਲਗਾ ਲਿਆ ਅਤੇ ਉਸ ਨੂੰ ਵੀ ਕੋਰੋਨਾ ਪਾਜ਼ੇਟਿਵ ਕਰ ਦਿੱਤਾ।ਨੂੰਹ ਨੇ ਕੋਵਿਡ ਪਾਜ਼ੇਟਿਵ ਪਾਣ ਜਾਣ ਤੋਂ ਬਾਅਦ ਉਸ ਨੂੰ ਸੋਮਰੀਪੇਟਾ ਪਿੰਡ ਦੇ ਘਰ ਤੋਂ ਬਾਹਰ ਕੱਢ ਦਿੱਤਾ ਗਿਆ।
ਮਜ਼ਬੂਰਨ ਬਾਅਦ ‘ਚ ਉਸਦੀ ਭੈਣ ਉਸ ਨੂੰ ਰਾਜਨੰਨਾ ਸਿਰਸਿਲਾ ਜ਼ਿਲੇ ਦੇ ਥਿੰਮਾਪੁਰ ਪਿੰਡ ‘ਚ ਉਸਦੇ ਮਾਤਾ-ਪਿਤਾ ਦੇ ਘਰ ਲੈ ਗਈ।ਨੂੰਹ ਨੇ ਦੱਸਿਆ ਕਿ ਉਸਦੀ ਸੱਸ ਇਸ ਗੱਲ ਤੋਂ ਪ੍ਰੇਸ਼ਾਨ ਸੀ ਕਿ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਪਰਿਵਾਰ ‘ਚ ਸਾਰਿਆਂ ਨਾਲ ਉਸ ਤੋਂ ਦੂਰੀ ਬਣਾ ਲਈ ਸੀ।ਉਸਨੇ ਸਿਹਤ ਅਧਿਕਾਰੀਆਂ ਨੂੰ ਦੱਸਿਆ, ਮੇਰੀ ਸੱਸ ਨੇ ਮੈਨੂੰ ਇਹ ਕਹਿੰਦਾ ਹੋਏ ਗਲੇ ਲਗਾਇਆ ਕਿ ਤੈਨੂੰ ਵੀ ਕੋਰੋਨਾ ਹੋਣਾ ਚਾਹੀਦਾ।
ਇਹ ਵੀ ਪੜੋ:ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ ਅੱਜ ਤੋਂ ਵੰਡਿਆ ਜਾਵੇਗਾ ਮੁਫਤ ਰਾਸ਼ਨ
ਨੂੰਹ ਨੇ ਕਿਹਾ ਕਿ ਕੋਰੋਨਾ ਸੰਕਰਮਿਤ ਉਸਦੀ ਸੱਸ ਨੂੰ ਘਰ ਤੋਂ ਦੂਰ ਰੱਖਿਆ ਗਿਆ ਅਤੇ ਉਸ ਨੂੰ ਸਭ ਤੋਂ ਦੂਰ ਥਾਂ ‘ਤੇ ਭੋਜਨ ਦਿੱਤਾ ਜਾਂਦਾ ਸੀ।ਪੋਤੇ-ਪੋਤੀਆਂ ਨੂੰ ਵੀ ਉਨਾਂ ਦੇ ਨੇੜੇ ਜਾਣ ਨਹੀਂ ਦਿੱਤਾ ਜਾਂਦਾ ਸੀ।ਇਹ ਗੱਲਾਂ ਕਰਕੇ ਉਹ ਬਹੁਤ ਪ੍ਰੇਸ਼ਾਨ ਸੀ।
ਸੱਸ ਦਾ ਕਹਿਣਾ ਹੈ ਉਹ ਆਈਸੋਲੇਸ਼ਨ ‘ਚ ਬਹੁਤ ਪ੍ਰੇਸ਼ਾਨ ਸੀ ਅਤੇ ਕਿਹਾ ਕਿ ਇਹ ਮੇਰੇ ਮਰਨ ਤੋਂ ਬਾਅਦ ਤੁਸੀਂ ਸਾਰੇ ਸੁਖੀ ਰਹਿਣਾ ਚਾਹੁੰਦੇ ਹੋ।ਇਹ ਕਹਿ ਕੇ ਉਸਨੇ ਆਪਣੀ ਨੂੰਹ ਨੂੰ ਜਬਰਦਸਤੀ ਗਲੇ ਨਾਲ ਲਗਾ ਲਿਆ। ਜਿਸ ਨਾਲ ਨੂੰਹ ਵੀ ਸੰਕਰਮਿਤ ਹੋ ਗਈ ਉਸਦਾ ਇਲਾਜ ਅਜੇ ਚੱਲ ਰਿਹਾ ਹੈ।ਉਹ ਆਪਣੀ ਘਰ ਦੇ ਭੈਣ ਆਈਸੋਲੇਟ ਹੈ।
ਇਹ ਵੀ ਪੜੋ:Sukhpal Khaira Congress ‘ਚ ਸ਼ਾਮਲ, ਪਹੁੰਚੇ CM RESIDENCE, ਕੈਪਟਨ ਨਾਲ ਮੁਲਾਕਾਤ, Delhi ‘ਚ ਹੋਵੇਗਾ ਐਲਾਨ ?