Ranjeet Bawa to Kangna : ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਹੈ ਜਿੱਥੇ ਹਰ ਕੋਈ ਆਪਣੇ ਵਿਚਾਰ ਸਾਂਝੇ ਕਰ ਸਕਦਾ ਹੈ ਤੇ ਦੂਰ – ਦੁਰਾਡੇ ਬੈਠੇ ਬੰਦੇ ਇੱਕ ਦੂਜੇ ਦੇ ਨਾਲ ਗੱਲ ਕਰ ਸਕਦੇ ਹਨ। ਜਿਸਦੇ ਚਲਦੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਜਾਂ ਪੰਗਾ ਕੁਈਨ ਅਕਸਰ ਆਪਣੀ ਬਿਆਨਬਾਜ਼ੀ ਦੇ ਕਾਰਨ ਵਿਵਾਦਾਂ ਵਿੱਚ ਘਿਰੀ ਰਹਿੰਦੀ ਹੈ ਪਰ ਉਹ ਬਾਜ ਨਹੀਂ ਆਉਂਦੀ। ਕਾਫੀ ਸਮੇ ਤੋਂ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਲੈ ਕੇ ਵੀ ਕੰਗਨਾ ਰਣੌਤ ਨੇ ਅਸਹਿਣਯੋਗ ਬਿਆਨ ਦਿੱਤਾ ਸੀ ਜਿਸਦੇ ਚਲਦੇ ਬਹੁਤ ਸਾਰੇ ਪੰਜਾਬੀ ਕਲਾਕਾਰਾਂ ਨੇ ਉਸਨੂੰ ਮੁੰਹਤੋੜ ਜਵਾਬ ਵੀ ਦਿੱਤਾ ਸੀ। ਜਿਹਨਾਂ ਵਿੱਚੋ ਇੱਕ ਗਾਇਕ ਰਣਜੀਤ ਬਾਵਾ ਹਨ।
Je Kangna ne punjab to seat larhi or ticket layi te main v le leni ede against 🤣🤣 punjab alyo tagde rho sakeeman launge 😆 Koi na bulde nhi punjab vale #KangnaRanaut unblock e nhi krdi 🤪
— Ranjit Bawa (@BawaRanjit) June 2, 2021
ਦੱਸਣਯੋਗ ਹੈ ਕਿ ਹਾਲ ਹੀ ਵਿੱਚ ਰਣਜੀਤ ਬਾਵਾ ਨੇ ਇੱਕ ਟਵੀਟ ਸਾਂਝੀ ਕੀਤੀ ਹੈ ਜਿਸਦੇ ਵਿੱਚ ਉਸਨੇ ਕਿਹਾ ਹੈ ਕਿ – ਜੇਕਰ ਕੰਗਨਾ ਪੁਜਾਬੀ ਤੋਂ ਸੀਟ ਲੜੇਗੀ ਤਾ ਮੈ ਉਸਦੇ ਵਿਰੁੱਧ ਟਿਕਟ ਲੈਣੀ ਹੈ। ਜਿਸਦੇ ਨਾਲ ਉਹਨਾਂ 2 ਹਾਸੇ ਵਾਲੇ ਏਮੋਜੀ ਵੀ ਸਾਂਝੇ ਕੀਤੇ ਹਨ। ਅੱਗੇ ਲਿਖਿਆ ਕਿ – ਪੰਜਾਬ ਵਾਲਿਓ ਤਕੜੇ ਰਿਹਾ ਇਹ ਸਕੀਮਾਂ ਲਾਉਣਗੇ। ਕੋਈ ਨਾ ਭੁਲਦੇ ਨਹੀਂ ਪੰਜਾਬ ਵਾਲਿਓ। ਅੱਗੇ ਹੈਸ਼ਟੈਗ ਵਰਤਦੇ ਹੋਏ ਕਿਹਾ ਕਿ – unblock ਨਹੀਂ ਕਰਦੀ। ਦੱਸ ਦੇਈਏ ਕਿ ਕੰਗਨਾ ਰਣੌਤ ਨੇ ਇਸ ਤੋਂ ਪਹਿਲਾਂ ਵੀ ਕੁੱਝ ਅਜਿਹੇ ਟਵੀਟ ਕੀਤੇ ਸਨ ਜਿਸ ਨਾਲ ਦੇਸ਼ ਦੇ ਲੋਕਾਂ ਨੂੰ ਭੜਕਾਇਆ ਜਾ ਸਕਦਾ ਸੀ ਕੰਗਨਾ ਦੇ ਇਹਨਾਂ ਵਿਵਾਦਪੂਰਨ ਬਿਆਨਾਂ ਦੇ ਕਾਰਨ ਕੰਗਨਾ ਰਣੌਤ ਦਾ ਟਵਿੱਟਰ ਅਕਾਉਂਟ ਵੀ ਬੰਦ ਕਰ ਦਿੱਤਾ ਸੀ।
ਕਿਸਾਨ ਅੰਦੋਲਨ ਬਾਰੇ ਉਸ ਦੇ ਇੱਕ ਟਵੀਟ ਨੂੰ ਲੈ ਕੇ ਕਾਫ਼ੀ ਹੰਗਾਮਾ ਹੋਇਆ ਸੀ। ਉਸ ਦੇ ਟਵੀਟ ਲਈ ਉਸਦੀ ਅਲੋਚਨਾ ਕੀਤੀ ਗਈ ਅਤੇ ਉਸ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਗਿਆ। ਕਿਸਾਨਾਂ ਨੂੰ ਅੱਤਵਾਦੀ ਕਹਿਣ ਵਾਲੀ ਕੰਗਨਾ ਨੇ ਹੁਣ ਫਿਰ ਇੱਕ ਕਿਸਾਨ ਯੂਨੀਅਨ ਝੰਡਾ ਫੜੀ ਮਾਤਾ ਦੀ ਫੋਟੋ ਪਾਈ ਹੈ।ਜਿਸ ਬਾਰੇ ਉਸਨੇ ਕਾਫੀ ਇਤਰਾਜ਼ਯੋਗ ਟਿੱਪਣੀ ਕੀਤੀ ਹੈ।ਕਿ ਇਹ ਮਾਤਾ ਪੈਸਿਆਂ ਲਈ ਅੰਦੋਲਨ ਦਾ ਹਿੱਸਾ ਬਣਦੀ ਹੈ। ਜਿਸ ਤੇ ਗਾਇਕ ਰਣਜੀਤ ਬਾਵਾ ਨੇ ਕੰਗਨਾ ਨੂੰ ਠੋਕਵਾਂ ਜਵਾਬ ਦਿੱਤਾ ਸੀ।