ਨੰਗਲ-ਚੰਡੀਗੜ੍ਹ ਹਾਈਵੇ ‘ਤੇ ਕਸਬਾ ਭਾਨੂਪਾਲੀ ਨੇੜੇ ਸ਼ਨੀਵਾਰ ਸਵੇਰੇ ਇਕ ਦਰਦਨਾਕ ਹਾਦਸਾ ਵਾਪਰਿਆ। ਇਥੇ ਤੇਜ਼ਾਬ ਤੇ ਸ਼ਰਾਬ ਨਾਲ ਭਰੇ ਵਾਹਨਾਂ ‘ਚ ਆਹਮੋ-ਸਾਹਮਣੇ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵਾਂ ਵਾਹਨਾਂ ਨੂੰ ਅੱਗ ਲੱਗ ਗਈ ਅਤੇ ਟੈਂਕਰ ਚਾਲਕ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਅਤੇ ਅੱਗ ‘ਤੇ ਕਾਬੂ ਪਾਇਆ। ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ, ਇੱਕ ਸ਼ਰਾਬ ਦਾ ਕੈਂਟਰ ਸੀ ਅਤੇ ਦੂਜਾ ਤੇਜਾਬ ਨਾਲ ਭਰੇ ਟੈਂਕਰ ਸੀ। ਸ਼ਰਾਬ ਦਾ ਕੈਂਟਰ ਸ੍ਰੀ ਅਨੰਦਪੁਰ ਸਾਹਿਬ ਤੋਂ ਨੰਗਲ ਵੱਲ ਆ ਰਿਹਾ ਸੀ। ਤੇਜ਼ਾਬ ਨਾਲ ਭਰੇ ਟੈਂਕਰ ਨੰਗਲ ਤੋਂ ਸ੍ਰੀ ਅਨੰਦਪੁਰ ਸਾਹਿਬ ਜਾ ਰਹੇ ਸਨ। ਦੋਵੇਂ ਭਾਨੂਪਾਲੀ ਨੇੜੇ ਟਕਰਾ ਗਏ।
ਇਹ ਵੀ ਪੜ੍ਹੋ : Twitter ਨੇ ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਦੇ ਨਿੱਜੀ ਟਵਿੱਟਰ ਅਕਾਊਂਟ ਨੂੰ ਕੀਤਾ Unverified, ਹਟਾਇਆ ਬਲੂ ਟਿਕ
ਟੱਕਰ ਤੋਂ ਬਾਅਦ ਦੋਵੇਂ ਵਾਹਨਾਂ ਨੂੰ ਅੱਗ ਲੱਗ ਗਈ, ਜਿਸ ਵਿਚ ਟੈਂਕਰ ਦਾ ਚਾਲਕ ਜ਼ਿੰਦਾ ਸੜ ਗਿਆ। ਜਦਕਿ ਕੈਂਟਰ ਚਾਲਕ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ ਅਤੇ ਮਾਮਲੇ ਵਿੱਚ ਲੋੜੀਂਦੀ ਕਾਰਵਾਈ ਕੀਤੀ।
ਇਹ ਵੀ ਪੜ੍ਹੋ : ਮਿਲਖਾ ਸਿੰਘ ਦੀ ਹਾਲਤ ‘ਚ ਹੋਇਆ ਸੁਧਾਰ, PGIMER ਨੇ ਬਿਆਨ ਕੀਤਾ ਜਾਰੀ