punjabi stars to kangna ranaut : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਜੋ ਕਿ ਅਕਸਰ ਪੁਆੜੇ ਪਾਉਣ ਲਈ ਜਾਣੀ ਜਾਂਦੀ ਹੈ। ਮੁੱਦਾ ਬਾਲੀਵੁੱਡ ਦਾ ਹੋਵੇ ਜਾ ਸਿਆਸਤ ਦਾ ਕੰਗਨਾ ਰਣੌਤ ਦੀ ਪ੍ਰਤੀਕਿਰਿਆ ਹਰ ਇੱਕ ਮੁੱਦੇ ਤੇ ਹੁੰਦੀ ਹੈ। ਪਿਛਲੇ ਕਾਫੀ ਸਮੇਂ ਤੋਂ ਬਾਲੀਵੁੱਡ ਸਿਤਾਰਿਆਂ ਤੇ ਵਿਸ਼ੇਸ਼ ਟਿੱਪਣੀਆਂ ਦੇ ਰਹੀ ਕੰਗਨਾ ਰਣੌਤ ਕਿਸਾਨੀ ਧਰਨੇ ਵੱਲ ਨੂੰ ਵੀ ਆਈ ਸੀ ਜਿਸ ਤੇ ਪੰਜਾਬੀ ਸਿਤਾਰਿਆਂ ਨੇ ਉਸ ਨੂੰ ਠੋਕਵਾਂ ਜਵਾਬ ਦਿੱਤਾ ਸੀ।
ਜਿਸ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਕੰਗਨਾ ਰਣੌਤ ਹਿੰਦੂ-ਸਿੱਖ ਭਾਈਚਾਰੇ ਦੇ ਵਿੱਚ ਵਖਰੇਵਾਂ ਪਾਉਣ ਦੀ ਕੋਸ਼ਿਸ ਕਰ ਰਹੀ ਹੈ। ਹਾਲ ਹੀ ਵਿੱਚ ਉਸਦੀ ਇਕ ਪੋਸਟ ਸਾਹਮਣੇ ਆਈ ਹੈ ਜਿਸ ਵਿੱਚ ਉਹ ਸ਼੍ਰੀ ਦਰਬਾਰ ਸਾਹਿਬ ਖੜ੍ਹੀ ਹੈ। ਇਸ ਤਸਵੀਰ ਨੂੰ ਸਾਂਝੀ ਕਰਦੇ ਹੋਏ ਕੰਗਨਾ ਲਿਖਦੀ ਹੈ ਕਿ – ਜਦੋਂ ਮੈਂ ਛੋਟੀ ਸੀ, ਮੇਰੇ ਦਾਦਾ ਜੀ ਨੇ ਮੈਨੂੰ ਦੱਸਿਆ, ਜਦੋਂ ਇਸਲਾਮਿਕ ਤਾਕਤਾਂ ਨੇ ਭਾਰਤ ‘ਤੇ ਹਮਲਾ ਕੀਤਾ ਤਾਂ ਹਰ ਵਿਅਕਤੀ ਨੂੰ ਤਸੀਹੇ ਦਿੱਤੇ ਗਏ ਸਨ ਅਤੇ ਉਹ ਦੁਸ਼ਮਣਾਂ ਦਾ ਸਾਹਮਣਾ ਕਰਨਾ ਚਾਹੁੰਦੇ ਸਨ, ਪਰੰਤੂ ਸਿਰਫ ਖੱਤਰੀਆਂ ਨੂੰ ਸਿਖਾਇਆ ਗਿਆ ਸੀ, ਇਸ ਤਰ੍ਹਾਂ ਗੁਰੂ ਨਾਨਕ ਜੀ ਅਖਵਾਏ ਇੱਕ ਬਖਸ਼ਿਸ਼ ਹਿੰਦੂ ਆਦਮੀ ਨੇ ਯੋਧਿਆਂ ਦਾ ਧਰਮ ਸਥਾਪਤ ਕੀਤਾ ਏਕਤਾ ਦੀ ਤਾਕਤ ਨਾਲ ਮਾਂ ਭੂਮੀ ਨੂੰ ਬਚਾਓ। ਸਾਰੇ 10 ਸਿੱਖ ਗੁਰੂ ਹਿੰਦੂ ਸਨ। ਵਾਹਿਗੁਰੂ ਜੀ ਕਾ ਖਾਲਸਾ ,ਵਾਹਿਗੁਰੂ ਜੀ ਕੀ ਫਤਿਹ।
ਜਿਸ ਤੇ ਕੰਗਨਾ ਰਣੌਤ ਨੂੰ ਠੋਕਵਾਂ ਜਵਾਬ ਦਿੰਦੇ ਹੋਏ ਪੰਜਾਬੀ ਸਿਤਾਰਿਆਂ ਨੇ ਪ੍ਰਤੀਕਿਰਿਆ ਦਿੱਤੀ ਹੈ। ਜੈਜ਼ੀ ਬੀ ਨੇ ਟਵੀਟ ਸਾਂਝੀ ਕਰਦੇ ਹੋਏ ਕਿਹਾ ਹੈ ਕਿ – ਅੰਧ ਭਗਤ ਦਾ ਕੁੱਝ ਵੀ ਨਹੀਂ ਹੋ ਸਕਦਾ ਜਿਹੜੀ ਆਪਣੀ ਮਾਂ ਪਿਓ ਦੀ ਨਹੀਂ ਹੋ ਸਕੀ ਉਹਨੇ ਹੋਰ ਕਿਸੇ ਦਾ ਕਿ ਹੋਣਾ। ਇਹਨੂੰ ਤਾ ਮਾਲਕ ਸੁਮੱਤ ਬਕਸ਼ੇ। Folded hands people like her are to blame for creating hate ! She didn’t go to golden temple for forgiveness she is planted by government , she loves dividing people
ਜਿਸ ਤੋਂ ਬਾਅਦ ਪੰਜਾਬੀ ਅਦਾਕਾਰਾ ਮੋਨਿਕਾ ਗਿੱਲ ਨੇ ਵੀ ਕੰਗਨਾ ਦੀ ਇਸ ਪੋਸਟ ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ – ਮੈਂ ਇਸ ਗੈਰ ਸੰਵੇਦਨਸ਼ੀਲ ਬਿਮਬੋ ਦੁਆਰਾ ਪ੍ਰੇਰਿਤ ਹੋ ਜਾਂਦੀ ਹਾਂ ਅਤੇ ਮੈਨੂੰ ਨਹੀਂ ਪਤਾ ਕਿ ਕਿਉਂ। ਹੋ ਸਕਦਾ ਹੈ ਕਿ ਅਸੀਂ ਹੁਣ ਇਸ ਬਿਆਨਬਾਜ਼ੀ ਨੂੰ ਯੁਗਾਂ ਲਈ ਲੜ ਰਹੇ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਮੈਂ ਕਿਸੇ ਖਾਲੀ ਕਮਰੇ ਵਿਚ ਚੀਕ ਰਿਹਾ ਹਾਂ ਅਤੇ ਕੋਈ ਨਹੀਂ ਸੁਣ ਰਿਹਾ। ਸਿੱਖ ਹਿੰਦੂ ਨਹੀਂ ਹਨ। ਕੰਗਨਾ ਰਣੌਤ ਅਕਸਰ ਇਸ ਤੋਂ ਪਹਿਲਾਂ ਹੀ ਵੀ ਬਹੁਤ ਵਾਰ ਬਹੁਤ ਸਾਰੇ ਮੁੱਦਿਆਂ ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਜਿਸ ਦੇ ਚਲਦੇ ਬਹੁਤ ਵਿਵਾਦਿਤ ਬਿਆਨਾਂ ਦੇ ਕਰਕੇ ਕੰਗਨਾ ਦਾ ਟਵਿੱਟਰ ਅਕਾਊਂਟ ਵੀ ਡਿਲੀਟ ਕਰ ਦਿੱਤਾ ਗਿਆ ਸੀ।
ਇਹ ਵੀ ਦੇਖੋ : ਡਾਕਟਰਾਂ ਨੇ ਦਿੱਤਾ ਸੀ ਜਵਾਬ, ਬਜ਼ੁਰਗ ਔਰਤ ਦੇਖੋ ਕਿਵੇਂ ਹੋਈ Fit, ਗੱਲਾਂ ਸੁਣ ਰਹਿ ਜਾਵੋਗੇ ਦੰਗ