ਮਾਨਸਾ ਜ਼ਿਲ੍ਹੇ ਦੇ ਪਿੰਡ ਰੱਲਾ ਵਿੱਚੋਂ ਦੀ ਗੁਜ਼ਰਨ ਵਾਲੀ ਨਹਿਰ ਵਿੱਚ ਬੀਤੀ ਦੇਰ ਸ਼ਾਮ ਇਕ 13 ਸਾਲਾ ਬੱਚੇ ਦੀ ਡੁੱਬਣ ਦੀ ਕਾਰਨ ਮੌਤ ਹੋ ਗਈ ਹੈ। ਫਿਲਹਾਲ ਅਜੇ ਤੱਕ ਬੱਚੇ ਦੀ ਲਾਸ਼ ਨਹੀਂ ਮਿਲੀ।
ਸਾਹਿਲਪ੍ਰੀਤ ਦੇ ਪਿਤਾ ਬਿੱਕਰ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਸਾਹਿਲ ਨਹਿਰ ਦੇ ਕੰਢੇ ਨਹਾ ਰਿਹਾ ਸੀ, ਅਚਾਨਕ ਉਹ ਨਹਿਰ ਵਿਚ ਡਿੱਗ ਪਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸਾਹਿਲਪ੍ਰੀਤ ਸਿੰਘ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ
ਇਹ ਵੀ ਪੜ੍ਹੋ : ਬਠਿੰਡਾ : ਫਰੂਟ ਵਾਲੇ ਨੂੰ ਥੱਪੜ ਮਾਰਨਾ ਪਿਆ ਮਹਿੰਗਾ, ਥਾਣੇ ਦਾ SHO ਤੇ ASI ਸਸਪੈਂਡ
ਸਾਹਿਲਪ੍ਰੀਤ ਦਾ ਘਰ ਨਹਿਰ ਦੇ ਕੰਢੇ ’ਤੇ ਹੀ ਹੈ ਅਤੇ ਉਹ ਅਕਸਰ ਹੀ ਇਸ ਨਹਿਰ ਦੇ ਕੰਢੇ ਟਹਿਲਦੇ ਰਹਿੰਦੇ ਸਨ। ਉਨ੍ਹਾਂ ਦੱਸਿਆ ਕਿ ਫਿਲਹਾਲ ਸਾਹਿਲਪ੍ਰੀਤ ਦੀ ਅਜੇ ਤੱਕ ਲਾਸ਼ ਨਹੀਂ ਮਿਲੀ ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਭਰ ਗਰਮੀ ਵਿੱਚ ਅਕਸਰ ਹੀ ਲੋਕ ਨਹਿਰ ਵਿੱਚ ਨਹਾਉਣ ਚਲੇ ਜਾਂਦੇ ਹਨ। ਪਰ ਇਸ ਵਾਰ ਵੀ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਦੋਂ ਨਹਿਰ ਜਾਂ ਨਦੀ ਵਿੱਚ ਡਿੱਗਣ ਨਾਲ ਜਾਂ ਫਿਰ ਪਾਣੀ ਦਾ ਅਚਾਨਕ ਤੇਜ਼ ਵਹਾਅ ਆਉਣ ਨਾਲ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਤੋਂ ਹੱਥ ਧੋਣਾ ਪਿਆ।