ਫਿਰੋਜ਼ਪੁਰ ਦੇ ਪਿੰਡ ਕਿਲੀ ਵਾਲੇ ਝੁੱਗੇ ਵਿਖੇ ਮੰਦਬੁੱਧੀ ਔਰਤ ਨਾਲ ਗੰਦਾ ਕੰਮ ਕਰਦਿਆਂ ਹੋਇਆ ਇਕ ਗ੍ਰੰਥੀ ਕਾਬੂ ਕੀਤਾ ਗਿਆ। ਉਸ ਦੀ ਵੀਡੀਓ ਵਾਇਰਲ ਹੋਣ ਨਾਲ ਹੜਕੰਪ ਮਚ ਗਿਆ।
ਹੈਰਾਨਗੀ ਵਾਲੀ ਗੱਲ ਇਹ ਹੈ ਕਿ ਗ੍ਰੰਥੀ ਵੱਲੋਂ ਇਸ ਗੰਦੀ ਹਰਕਤ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਦੂਦ ਅੰਦਰ ਅੰਜਾਮ ਦਿੱਤਾ ਗਿਆ। ਵੀਡੀਓ ਵਾਇਰਲ ਹੋਣ ਤੋਂ ਬਾਅਦ ਉਕਤ ਘਟਨਾ ਦਾ ਪਿੰਡ ਵਾਲਿਆਂ ਵੱਲੋਂ ਕਾਫੀ ਵਿਰੋਧ ਕੀਤਾ ਜਾ ਰਿਹਾ ਹੈ ਤੇ ਗ੍ਰੰਥੀ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਭਾਈ ਜਸਪਾਲ ਸਿੰਘ ਦੀ ਅਗਵਾਈ ਹੇਠ ਸਿੱਖ ਜਥੇਬੰਦੀਆਂ ਵੱਲੋਂ ਇਸ ਪੂਰੀ ਘਟਨਾ ਦਾ ਸਖਤ ਨੋਟਿਸ ਲਿਆ ਗਿਆ।
ਇਹ ਵੀ ਪੜ੍ਹੋ : ਮਿਲਖਾ ਸਿੰਘ ਦੀ ਦਿਹਾਂਤ ਤੋਂ 24 ਮਿੰਟ ਪਹਿਲਾਂ ਦੀ ਤਸਵੀਰ ਆਈ ਸਾਹਮਣੇ, ਦੇਖ ਤੁਸੀ ਵੀ ਹੋ ਜਾਵੋਗੇ ਭਾਵੁਕ
ਸਿੱਖ ਜਥੇਬੰਦੀਆਂ ਵੱਲੋਂ ਮੌਕੇ ‘ਤੇ ਪੁੱਜ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਗਿਆ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਗ੍ਰੰਥੀ ਵੱਲੋਂ ਜਿਸ ਔਰਤ ਨਾਲ ਕੁਕਰਮ ਕੀਤਾ ਗਿਆ ਉਹ ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਹੈ। ਗ੍ਰੰਥੀ ਵੱਲੋਂ ਮੰਦਬੁੱਧੀ ਔਰਤ ਨਾਲ ਸਰੀਰਕ ਸਬੰਧ ਬਣਾਉਣ ਦੀ ਵੀਡੀਓ ਕਿਸੇ ਵਿਅਕਤੀ ਵੱਲੋਂ ਵਾਇਰਲ ਕਰ ਦਿੱਤੀ ਗਈ, ਜਿਸ ਤੋਂ ਬਾਅਦ ਤੋਂ ਗ੍ਰੰਥੀ ਮੌਕੇ ਤੋਂ ਫਰਾਰ ਹੋ ਗਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਲਈ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਅਜਿਹੀ ਹਰਕਤ ਉਨ੍ਹਾਂ ਦੇ ਪਿੰਡ ਵਿਚ ਹੋਈ ਹੈ ਤੇ ਉਨ੍ਹਾਂ ਵੱਲੋਂ ਗ੍ਰੰਥੀ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : 51 ਸਾਲਾਂ ਦੇ ਹੋਏ ਰਾਹੁਲ ਗਾਂਧੀ, ਕਾਂਗਰਸ ਸੇਵਾ ਦਿਵਸ ਦੇ ਰੂਪ ‘ਚ ਮਨਾਵੇਗੀ ਆਪਣੇ ਆਗੂ ਦਾ ਜਨਮਦਿਨ