24 years old commits suicide: ਡੇਅਰੀ ਵਿਚ ਕੰਮ ਕਰ ਰਹੇ ਇਕ 24 ਸਾਲ ਦੇ ਨੌਜਵਾਨ ਨੇ ਇਸਟਾਗ੍ਰਾਮ ਤੇ ਸੁਸਾਈਡ ਨੋਟ ਅਪਲੋਡ ਕਰਕੇ ਪੱਖੇ ਨਾਲ ਲਟਕ ਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈl ਸੁਸਾਈਡ ਨੋਟ ‘ਤੇ ਮ੍ਰਿਤਕ ਨੇ ਕਿਸੇ ਨੌਜਵਾਨ ਤੇ ਧਮਕੀਆਂ ਦੇਣ ਦੇ ਆਰੋਪ ਲਗਾਏ ਸੀ।
ਇਹ ਮਾਮਲਾ ਜਮਾਲਪੁਰ ਭਾਮੀਆਂ ਕਲਾ ਕ੍ਰਿਸ਼ਨਾ ਕਲੋਨੀ ਦੀ ਹੈ। ਮ੍ਰਿਤਕ ਦੀ ਪਹਿਚਾਣ 24 ਸਾਲ ਹਰਿਕ੍ਰਿਸ਼ਨ ਦੁਬੇ ਦੇ ਰੂਪ ਵਿਚ ਹੋਈ ਹੈ । ਜੋ ਕਿ ਯੂਪੀ ਦੇ ਗੋਰਖਪੁਰ ਦਾ ਰਹਿਣ ਵਾਲਾ ਹੈ l ਜਦ ਡੇਰੀ ਮਾਲਿਕ ਨੇ ਮ੍ਰਿਤਕ ਦੀ ਲਾਸ਼ ਲਟਕਦੀ ਦੇਖੀ ਤਾਂ ਪੁਲਿਸ ਨੂੰ ਸੂਚਨਾ ਦਿੱਤੀ ਗਈ। ਮੌਕੇ ‘ਤੇ ਪਹੁੰਚੇ ਥਾਣਾ ਜਮਾਲਪੁਰ ਮੁੰਡਿਆਂ ਚੌਕੀਂ ਇੰਚਾਰਜ ਨੇ ਮ੍ਰਿਤਕ ਦੇ ਸ਼ਵ ਨੂੰ ਕਬਜੇ ਵਿਚ ਲੈਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀl
ਜਾਣਕਾਰੀ ਦਿੰਦੇ ਹੋਏ ਦਲਬੀਰ ਸਿੰਘ ਚੌਂਕੀ ਇੰਚਾਰਜ ਨੇ ਦੱਸਿਆ ਕਿ ਡੇਰੀ ਮਾਲਿਕ ਦੇ ਮੁਤਾਬਿਕ ਪਿਛਲੇ ਦੋ ਸਾਲਾ ਤੋਂ ਡੇਅਰੀ ‘ਤੇ ਕੰਮ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਕੁਛ ਦਿਨਾਂ ਤੋਂ ਪ੍ਰੇਸ਼ਾਨ ਵੀ ਸੀ। ਜਾਂਚ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਨੇ ਸੁਸਾਈਡ ਕਰਨ ਤੋਂ ਪਹਿਲਾ ਹੀ ਅਪਣੀ ਇਸਟਾਗ੍ਰਾਮ ਆਈ.ਡੀ ‘ਤੇ ਸੁਸਾਈਡ ਨੋਟ ਅਪਲੋਡ ਕੀਤਾ ਸੀ। ਸੁਸਾਈਡ ਨੋਟ ‘ਤੇ ਇਕ ਨੌਜਵਾਨ ਵਲੋਂ ਧਮਕੀਆਂ ਦੇਣ ਦੇ ਆਰੋਪ ਲਗਾਏ ਜਾ ਰਹੇ ਸੀ, ਜਿਸ ਕਾਰਨ ਮ੍ਰਿਤਕ ਨੇ ਪ੍ਰੇਸ਼ਾਨ ਹੋਕੇ ਆਤਮ ਹਤਿਆ ਕਰ ਲਈ। ਪੁਲਿਸ ਨੇ ਸੁਸਾਈਡ ਨੋਟ ਦੀ ਕਾਪੀ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਦਿੱਤਾ ਹੈ l ਪੁਲਿਸ ਜਾਂਚ ਕਰ ਰਹੀ ਹੈ ਕਿ ਕੌਣ ਧਮਕੀਆਂ ਦੇ ਰਿਹਾ ਹੈ ਅਤੇ ਕਿਉਂ ਦੇ ਰਿਹਾ ਹੈ। ਅਗਲੀ ਕਾਰਵਾਈ ਪੋਸਟ ਮਾਰਟਮ ਦੀ ਰਿਪੋਰਟ ਆਉਣ ਦੇ ਬਾਅਦ ਕੀਤੀ ਜਾਵੇਗੀ l