ਵਿਧਾਨ ਸਭਾ ਹਲਕਾ ਕੇਂਦਰੀ ਦੇ ਅਧੀਨ ਪੈਂਦੇ ਛੋਟੇ ਹਰੀਪੁਰੇ ਇਲਾਕੇ ‘ਚ ਨੌਜਵਾਨ ਨੂੰ ਛੁਰੀਆਂ ਮਾਰ ਕੇ ਜਾਨੋਂ ਮਾਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਦੀ ਪਹਿਚਾਣ ਰੋਬਟ ਉਰਫ ਰੋਬਿਨ (20) ਵਾਸੀ ਛੋਟਾ ਹਰੀਪੁਰਾ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਦੇ ਮੁਤਾਬਿਕ ਹੈ ਇਹ ਘਟਨਾ ਅੱਜ ਸ਼ਾਮ ਵੇਲੇ ਭਗਤਾਂਵਾਲਾ ਸਟੇਸ਼ਨ ਵੱਲ ਜਾਂਦੇ ਰੇਲਵੇ ਟਰੈਕ ਕੋਲ ਘਟੀ ਇਹ ਘਟਨਾ ਰੇਲਵੇ ਲਾਈਨਾਂ ‘ਤੇ ਘਟੀ ਹੈ ਇਸ ਲਈ ਇਸ ਮਾਮਲੇ ਦੀ ਪੈਰਵਾਈ ਜੀ.ਆਰ.ਪੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।