ਚੰਡੀਗੜ੍ਹ : ਕੋਵਿਡ-19 ਮਹਾਮਾਰੀ ਦੇ ਹੋਰ ਫੈਲਾਅ ਨੂੰ ਰੋਕਣ ਲਈ ਮਾਣਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਸਾਰੇ ਸਰਕਾਰੀ ਦਫਤਰਾਂ, ਸਮੇਤ ਅਧੀਨ ਦਫਤਰਾਂ ਦਾ ਕੰਮ-ਕਾਜ ਸਿਰਫ ਈ-ਆਫਿਸ ‘ਤੇ ਹੀ ਦਫ਼ਤਰੀ ਕੰਮ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਇਨ੍ਹਾਂ ਹੁਕਮਾਂ ਦੀ ਪਾਲਣਾ ਕਰਦੇ ਹੋਏ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਨੇ ਦੱਸਿਆ ਕਿ ਵਿਭਾਗ ਦੇ ਉਦਯੋਗਿਕ ਸਿਖਲਾਈ ਵਿਭਾਗ ਦੇ ਸਾਰੇ ਵਿੰਗਾਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਮੁੱਖ ਦਫਤਰ ਦੀਆਂ ਸਾਰੀਆਂ ਸ਼ਾਖਾਵਾਂ ਅਤੇ ਅਧਿਕਾਰੀਆਂ ਵਲੋਂ ਸਿਰਫ ਈ-ਆਫਿਸ ਤੇ ਕੰਮ ਕੀਤਾ ਜਾਵੇ ਅਤੇ ਆਪਸ ਵਿਚ ਸਰਕਾਰ ਨਾਲ ਅਧੀਨ ਸੰਸਥਾਵਾਂ ਨਾਲ ਅਤੇ ਬਾਕੀ ਵਿਭਾਗਾਂ ਨਾਲ ਪੱਤਰ ਵਿਹਾਰ ਸਿਰਫ ਈ-ਮੇਲ ਤੇ ਹੀ ਕੀਤਾ ਜਾਵੇ।
ਇਸ ਤੋਂ ਇਲਾਵਾ ਇਹ ਵੀ ਹੁਕਮ ਜਾਰੀ ਕੀਤੇ ਗਏ ਹਨ ਕਿ ਪ੍ਰਾਈਵੇਟ ਸੰਸਥਾਵਾਂ ਵਲੋਂ ਮੁੱਖ ਦਫਤਰ ਅਤੇ ਸਰਕਾਰੀ ਸੰਸਥਾਵਾਂ ਨੂੰ ਪੱਤਰ-ਵਿਹਾਰ ਅਤੇ ਹੋਰ ਦਸਤਾਵੇਜ ਸਿਰਫ ਈ-ਮੇਲ ਰਾਹੀਂ ਹੀ ਭੇਜੇ ਜਾਣ। ਇਹ ਯਕੀਨੀ ਬਣਾਉਣ ਲਈ ਕਿ ਸਾਰਾ ਦਫ਼ਤਰੀ ਕੰਮ ਡਿਜੀਟਲ ਮੋਡ ਰਾਹੀਂ ਹੀ ਹੋਵੇ। ਇਹ ਵੀ ਜ਼ਰੂਰੀ ਹੈ ਕਿ ਆਮ ਲੋਕ ਵੀ ਮੁੱਖ ਦਫਤਰ ਦੀਆਂ ਸ਼ਾਖਾਵਾਂ ਅਤੇ ਅਧਿਕਾਰੀਆਂ ਨਾਲ ਸਰਕਾਰੀ ਸੰਸਥਾਵਾਂ ਨਾਲ ਅਤੇ ਪ੍ਰਾਈਵੇਟ ਸੰਸ਼ਥਾਵਾਂ ਨਾਲ ਸਿਰਫ ਈ-ਮੇਲ/ ਡਿਜੀਟਲ ਮੋਡ ਰਾਹੀਂ ਹੀ ਪੱਤਰ ਵਿਹਾਰ ਕਰਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਭਾਗ ਦੇ ਡਾਇਰੈਕਟਰ ਕੁਮਾਰ ਸੌਰਭ ਰਾਜ ਨੇ ਦੱਸਿਆ ਕਿ ਮੁੱਖ ਦਫਤਰ ਦੇ ਸਾਰੇ ਅਧਿਕਾਰੀਆਂ, ਸਾਰੀਆਂ ਸ਼ਾਖਾਵਾਂ, ਸਰਕਾਰੀ ਸੰਸਥਾਵਾਂ ਅਤੇ ਪ੍ਰਾਈਵੇਟ ਸੰਸਥਾਵਾਂ ਦੇ ਈ-ਮੇਲ ਆਈ. ਡੀ ਵਿਭਾਗ ਦੀ ਵੈੱਬਸਾਈਟ www.punjabitis.gov.in/citizen charter ‘ਤੇ ਅਪਲੋਡ ਕਰ ਦਿੱਤੇ ਹਨ।
ਇਹ ਵੀ ਪੜ੍ਹੋ : ਕਾਮਰੇਡ ਬਲਵਿੰਦਰ ਸੰਧੂ ਕਤਲ ਮਾਮਲਾ- ਜੇਲ੍ਹ ‘ਚ ਬੰਦ ਰਵੀ ਢਿੱਲੋਂ ਨੂੰ ਮਿਲੀ ਜ਼ਮਾਨਤ
ਮੁੱਖ ਦਫਤਰ ਦੀਆਂ ਸ਼ਾਖਾਵਾਂ, ਅਧਿਕਾਰੀਆਂ, ਸਰਕਾਰੀ ਸੰਸਥਾਵਾਂ ਅਤੇ ਪ੍ਰਾਈਵੇਟ ਸੰਸਥਾਵਾਂ ਨੂੰ ਜਾਰੀ ਕੀਤੇ ਆਦੇਸ਼ ਦੀਆਂ ਕਾਪੀਆਂ ਵੀ ਵਿਭਾਗ ਦੀ ਵੈੱਬਸਾਈਟ www.punjabitis.gov.in/citizen charter ‘ਤੇ ਅਪਲੋਡ ਕਰ ਦਿੱਤੀਆਂ ਹਨ।ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਭਾਗ ਨਾਲ ਪੱਤਰ ਵਿਹਾਰ ਸਿਰਫ ਈ-ਮੇਲ ਅਤੇ ਡਿਜੀਟਲ ਮੋਡ ਰਾਹੀਂ ਹੀ ਕਰਨ।