uk health minister corona positive: ਭਾਰਤ ਤੋਂ ਲੈ ਕੇ ਵਿਦੇਸ਼ਾਂ ‘ਚ ਵੀ ਕੋਰੋਨਾ ਨੇ ਆਪਣਾ ਤਹਿਲਕਾ ਮਚਾ ਰੱਖਿਆ ਹੋਇਆ ਹੈ।ਹਰ ਆਮ-ਖਾਸ ਇਨਸਾਨ ਇਸ ਭਿਆਨਕ ਮਹਾਮਾਰੀ ਦਾ ਸ਼ਿਕਾਰ ਹੋ ਚੁੱਕਾ ਹੈ।ਜ਼ਿਕਰਯੋਗ ਹੈ ਕਿ ਬ੍ਰਿਟੇਨ ਦੇ ਸਿਹਤ ਮੰਤਰੀ ਸਾਜ਼ਿਦ ਜਾਵਿਦ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਅਤੇ ਘਰ ‘ਚ ਕੁਆਰੰਟੀਨ ਹਨ।
ਉਨ੍ਹਾਂ ‘ਚ ਹਲਕੇ ਲੱਛਣ ਵੀ ਦਿਖਾਈ ਦਿੱਤੇ।ਜਾਵਿਦ ਨੇ ਟਵੀਟ ਕਰਦਿਆਂ ਲਿਖਿਆ, ਮੈਂ ਕੋਰੋਨਾ ਵਾਇਰਸ ਪਾਜ਼ੇਟਿਵ ਪਾਇਆ ਗਿਆ।ਉਨ੍ਹਾਂ ਦਾ ਕਹਿਣਾ ਹੈ ਕਿ ਖੁਸ਼ਕਿਸਮਤੀ ਨਾਲ ਮੈਂ ਕੋਰੋਨਾ ਵੈਕਸੀਨ ਦੇ ਟੀਕਾ ਲਗਵਾ ਚੁੱਕਾ ਹਾਂ ਅਤੇ ਬਸ ਹਲਕੇ ਲੱਛਣ ਹਨ।
ਉਨਾਂ੍ਹ ਲਿਖਿਆ, ਜੇ ਤੁਸੀਂ ਟੀਕਾ ਨਹੀਂ ਲਗਵਾਇਆ ਹੈ, ਤਾਂ ਕ੍ਰਿਪਾ ਕਰਕੇ ਟੀਕਾ ਲਗਾਉਣ ਲਈ ਅੱਗੇ ਆਉ।ਸਿਹਤ ਮੰਤਰੀ ਨੇ ਇੱਕ ਟਵੀਟ ‘ਚ ਲਿਖਿਆ, ਮੈਂ ਟੀਕੇ ਦੀਆਂ ਦੋਵੇਂ ਖੁਰਾਕਾਂ ਲਈਆਂ ਸਨ ਅਤੇ ਹੁਣ ਤੱਕ ਮੇਰੇ ਲੱਛਣ ਬਹੁਤ ਹਲਕੇ ਹਨ।