ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੋਣਾਂ ਦੀ ਆਖਰੀ ਤਰੀਕ ਦਾ ਐਲਾਨ ਕੀਤਾ ਗਿਆ ਹੈ। ਇਹ ਚੋਣਾਂ 22 ਅਗਸਤ ਨੂੰ ਹੋਣਗੀਆਂ। ਇਸ ਗੱਲ ਦਾ ਫੈਸਲਾ ਅੱਜ ਦਿੱਲੀ ਹਾਈ ਕੋਰਟ ‘ਚ ਹੋਇਆ ਹੈ।
ਦਿੱਲੀ ਗੁਰਦੁਆਰਾ ਕਮੇਟੀ ਦੇ ਲੀਗਲ ਸੈਲ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋਂ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਕਾਲੀ ਦਲ ਵੱਲੋਂ ਛੇਤੀ ਚੋਣਾਂ ਕਰਵਾਉਣ ਲਈ ਪਟੀਸ਼ਨ ਦਾਇਰ ਕੀਤੀ ਸੀ ਜਿਸਦੀ ਅੱਜ ਸੁਣਵਾਈ ਹੋਈ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ ਅੱਜ ਅਦਾਲਤ ‘ਚ ਕਿਹਾ ਹੈ ਕਿ ਕਮੇਟੀ ਚੋਣਾਂ 22 ਅਗਸਤ ਨੂੰ ਕਰਵਾਈਆਂ ਜਾਣਗੀਆਂ ਜਿਸ ਦਾ ਨਤੀਜਾ 25 ਅਗਸਤ ਨੁੰ ਆਵੇਗਾ।
ਦੇਖੋ ਵੀਡੀਓ : ਲਵਪ੍ਰੀਤ ਦੇ ਹੱਕ ‘ਚ ਬਿਅੰਤ ਕੌਰ ਨੂੰ Deport ਕਰਾਉਣ ਲਈ ਇਕੱਠੇ ਹੋ ਗਏ ਪਿੰਡ ਵਾਲੇ