ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਵਜੋਂ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਤੇ ਅਕਾਲੀ ਦਲ ਪਾਰਟੀ ਦੇ ਨੇਤਾ ਅਤੇ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੇ ਤਨਜ ਕੱਸਦੇ ਹੋਏ ਵਧਾਈ ਦਿਤੀ ਅਤੇ ਕਿਹਾ ਕਿ ਮੌਕਾ ਪ੍ਰਸਤ ਹਨ ਨਵਜੋਤ ਸਿੰਘ ਸਿੱਧੂ ਅਕਾਲੀ ਭਾਜਪਾ ਜਦ ਸੱਤਾ ‘ਚ ਸੀ। ਉਦੋਂ ਉਹਨਾਂ ਨਾਲ ਅਤੇ ਅੱਜ ਕਾਂਗਰਸ ਚ ਅਤੇ ਇਸ ਦੇ ਨਾਲ ਹੀ ਬਿਕਰਮ ਮਜੀਠੀਆ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਜੋਕਰ ਜੋਕਿਨਗ ਕਰਨ ਲਈ ਇਕ ਪ੍ਰਧਾਨ ਥਾਪਿਆ ਹੈ ਅਤੇ ਬਾਕੀ 4 ਪਾਰਟੀ ਦਾ ਕੰਮ ਕਰਨ ਲਈ ਵਰਕਿੰਗ ਪ੍ਰਧਾਨ ਲਗਾਏ ਹਨ |
ਬਟਾਲਾ ਵਿਖੇ ਸਾਬਕਾ ਮੰਤਰੀ ਬਲਬੀਰ ਸਿੰਘ ਬਾਠ ਦੇ ਘਰ ਪਹੁਚੇ ਅਕਾਲੀ ਨੇਤਾ ਅਤੇ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੇ ਆਪਣੀ ਵਿਰੋਧੀ ਰਾਜਨੀਤਿਕ ਪਾਰਟੀ ਕਾਂਗਰਸ ਤੇ ਤਿੱਖੇ ਹਮਲੇ ਕੀਤੇ ਉਹਨਾਂ ਕਿਹਾ ਅੱਜ ਪੰਜਾਬ ਦੇ ਸਾਰੇ ਮੁਦੇ ਉਥੇ ਹੀ ਹਨ ਅਤੇ ਆਪਣੀ ਮੌਕਾ ਪ੍ਰਸਤੀ ਦੇ ਚਲਦੇ ਸਰਕਾਰ ਦੀ ਕਾਰਗੁਜਾਰੀ ਦੇ ਖਿਲਾਫ ਬੋਲਣ ਵਾਲੇ ਨਵਜੋਤ ਸਿੰਘ ਸਿੱਧੂ ਅਤੇ ਸਰਕਾਰ ਦੇ ਹੋਰਨਾਂ ਮੰਤਰੀ ਪ੍ਰਧਾਨਗੀ ਦੀ ਖੁਸ਼ੀ ਮਨਾ ਰਹੇ ਹਨ ਅਤੇ ਉਹਨਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਤੇ ਬਾਬਾ ਰਾਮ ਰਹੀਮ , ਰਾਧਾ ਮਾਂ ਦਾ ਅਸ਼੍ਰੀਵਾਦ ਹੈ ਅਤੇ ਉਹ ਇਕ ਐਸੇ ਮੌਕਾ ਪ੍ਰਸਤ ਹਨ ਕਿ ਜਦ ਅਕਾਲੀ ਭਾਜਪਾ ਦੀ ਸਰਕਾਰ ਸੀ ਤਾ ਸੱਤਾ ਚ ਲਾਭ ਲਾਏ ਅਤੇ ਕਦੇ ਕਾਂਗਰਸ ਨੂੰ ਬਦਨਾਮ ਕਹਿਣ ਵਾਲੇ ਅੱਜ ਉਸੇ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਹਨ ਅਤੇ ਹੁਣ ਲੋਕ ਇਸ ਸਚਾਈ ਨੂੰ ਸਮਝ ਚੁਕੇ ਹਨ ਅਤੇ ਹੁਣ ਅੱਜ ਹਰ ਵਰਗ ਦੁਖੀ ਹੈ ਸਰਕਾਰੀ ਮੁਲਾਜਿਮ , ਬੇਰੋਜਗਾਰ ਅਤੇ ਕਿਸਾਨ ਸੜਕਾਂ ‘ਤੇ ਹਨ।