ਥਾਣਾ ਬੇਗੋਵਾਲ ਅਧੀਨ ਆਉਂਦੇ ਪਿੰਡ ਹਸੂਵਾਲ ਵਿੱਚ ਇੱਕ ਕਲਯੁਗੀ ਮਾਂ ਵੱਲੋਂ ਆਪਣੇ ਹੀ ਮਾਸੂਮ ਪੁੱਤ ਨੂੰ ਜ਼ਹਿਰ ਦੇ ਕੇ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਘਰ ਵਿੱਚ ਅਕਸਰ ਪਤੀ ਪਤਨੀ ਵਿੱਚਕਾਰ ਝਗੜਾ ਚੱਲਦਾ ਰਹਿੰਦਾ ਸੀ। ਇਹ ਘਰ ਦਾ ਕਲੇਸ਼ ਹੀ ਬੱਚੇ ਦੀ ਮੌਤ ਦਾ ਕਾਰਨ ਸਾਬਿਤ ਹੋਇਆ। ਸੰਬੰਧਿਤ ਅੌਰਤ ਸਰਬਜੀਤ ਕੌਰ ਦੇ ਪਤੀ ਹਰਜੀਤ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਹਸੂਵਾਲ ਨੇ ਬੇਗੋਵਾਲ ਪੁਲਿਸ ਨੂੰ ਦਿੱਤੇ ਬਿਆਨਾਂ ਚ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਦਾ ਪੇਟ ਪਾਲਦਾ ਹਾਂ ਤੇ ਮੇਰੇ ਦੋ ਲੜਕੇ ਹਨ ਤੇ ਵੱਡਾ ਬੇਟਾ ਅਭਿਜੋਤ ਸਿੰਘ ੳਮਰ ਤਕਰੀਬਨ 7 ਸਾਲ ਅਤੇ ਛੋਟਾ ਲੜਕਾ ਦਿਲਜੋਤ ਸਿੰਘ ਹੈ।
ਉਹ ਆਪਣੇ ਛੋਟੇ ਲੜਕੇ ਦਿਲਜੋਤ ਸਿੰਘ ਨੂੰ ਬਲਦੇਵ ਸਿੰਘ ਵਾਸੀ ਖੰਡੂਰ ਸਾਹਿਬ ਨੂੰ ਗੋਦ ਦਿੱਤਾ ਹੋਇਆ ਹੈ। ਕੁਝ ਦਿਨਾਂ ਤੋਂ ੳੁਨ੍ਹਾਂ ਨੇ ਆਪਣਾ ਪੁਰਾਣਾ ਮਕਾਨ ਢਾਹ ਦਿੱਤਾ ਸੀ ਅਤੇ ਨਵੇਂ ਮੁਕਾਨ ਦੀ ਉਸਾਰੀ ਚੱਲ ਰਹੀ ਹੈ। ਪਰ ਉਸਦੀ ਪਤਨੀ ਅਕਸਰ ਮੇਰੇ ਨਾਲ ਲੜਾਈ ਝਗੜਾ ਕਰਦੀ ਰਹਿੰਦੀ ਸੀ ਅਤੇ ਕਹਿੰਦੀ ਸੀ ਕਿ ਨਵਾਂ ਮੁਕਾਨ ਬੇਗੋਵਾਲ ਵਿਚ ਬਣਾਉਣਾ ਹੈ ਮੈਂ ਪਿੰਡ ਵਿੱਚ ਨਹੀਂ ਰਹਿਣਾ। ਇਸ ਦੌਰਾਨ ਬੀਤੀ 7 ਅਗਸਤ ਦੀ ਰਾਤ ਉਹ ਜਦੋਂ ਆਪਣੇ ਘਰ ਆਇਆ ਤਾਂ ਮੇਰੇ ਲੜਕੇ ਅਭਿਜੋਤ ਨੇ ਦੱਸਿਆ ਕਿ ਉਸਨੂੰ ਉਸਦੀ ਮੰਮੀ ਨੇ ਕੋਈ ਕੌੜੀ ਚੀਜ਼ ਧੱਕੇ ਨਾਲ ਪਿਲਾ ਦਿੱਤੀ ਹੈ ਇਸ ਨਾਲ ਉਸਦੀ ਜੀਭ ਅਤੇ ਮੂੰਹ ਸੁਕ ਰਿਹਾ ਹੈ। ਇਸੇ ਦੌਰਾਨ ਉਸ ਨੇ ਪਿੰਡ ਦੇ ਸਰਪੰਚ ਪੂਰਨ ਸਿੰਘ ਨੂੰ ਦੱਸਿਆ ਤਾਂ ਉਸੇ ਟਾਈਮ ਅਸੀਂ ਆਪਣੇ ਬੇਟੇ ਨੂੰ ਉਹਨਾਂ ਦੀ ਗੱਡੀ ਵਿੱਚ ਜਲੰਧਰ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਜਿਥੇ ਲੜਕਾ ਮਿ੍ਤਕ ਪਾਇਆ ਗਿਆ। ਪੁਲਿਸ ਵੱਲੋਂ ਹਰਜੀਤ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਉਸਦੀ ਪਤਨੀ ਸਰਬਜੀਤ ਕੌਰ ਤੇ ਕਾਨੂੰਨੀ ਕਾਰਵਾਈ ਕਰਦੇ ਹੋਏ ਉਸਨੂੰ ਗਿ੍ਫਤਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।