ਅਜਨਾਲ਼ਾ ਦੇ ਥਾਣਾ ਰਮਦਾਸ ਅਧੀਨ ਆਓਂਦੀ ਬੀ.ਓ.ਪੀ ਪੰਜਗਰਾਈਆ ਵਿਖੇ ਬੀਐਸਐਫ ਦੀ 73 ਬਟਾਲੀਅਨ ਅਤੇ ਪੁਲੀਸ ਨੇ ਸਾਂਝਾ ਅਪਰੇਸ਼ਨ ਕਰਦੇ ਹੋਏ 40 ਕਿਲੋ ਹੈਰੋਇਨ ਅਤੇ ਪਲਾਸਟਿਕ ਦੀ ਪਾਈਪ ਬਰਾਮਦ ਕੀਤੀ ਹੈ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਰਤ ਪਾਕਿਸਤਾਨ ਸਰਹੱਦ ਤੇ ਦੇਰ ਰਾਤ ਕਰੀਬ 3 ਵਜੇ ਭਾਰਤ ਪਾਕ ਸਰਹੱਦ ਦੀ ਕੰਡਿਆਲੀ ਤਾਰ ਤੇ ਹਿਲ ਜੁਲ ਦਿਖਾਈ ਦਿੱਤੀ ਜਿਸ ਤੋਂ ਬਾਅਦ ਬੀਐਸਐਫ ਦੇ ਜੁਆਨਾਂ ਨੇ ਰਾਊਂਡ ਫਾਇਰ ਕੀਤੇ ਅਤੇ ਹਨੇਰੇ ਦਾ ਫਾਇਦਾ ਚੁਕਦੇ ਹੋਏ ਤਸਕਰ ਭੱਜਣ ਵਿੱਚ ਕਾਮਯਾਬ ਹੋ ਗਏ ਜਿਸ ਦੌਰਾਨ ਸਰਚ ਕਰਨ ਤੇ 39 ਪੈਕੇਟ ਹੈਰੋਇਨ ਬਰਾਮਦ ਕੀਤੀ ਹੈ ਜਿਸ ਦਾ 40 ਕਿਲੋ ਵਜ਼ਨ ਦੱਸਿਆ ਜਾ ਰਿਹਾ ਹੈ ਇਸ ਦੌਰਾਨ 1 ਪਲਾਸਟਿਕ ਦੀ ਪਾਈਪ ਵੀ ਬਰਾਮਦ ਕੀਤੀ ਗਈ ਹੈ। ਫਿਲਹਾਲ ਲਗਾਤਾਰ ਬੀਐਸਐਫ ਦੇ ਉਚ ਅਧਿਕਾਰੀ ਅਤੇ ਸੁਰੱਖਿਆ ਏਜੇਂਸੀਆਂ ਵਲੋਂ ਲਗਾਤਾਰ ਸਰਚ ਕੀਤੀ ਜਾ ਰਹੀ ਹੈ।