rajveer jawanda’s father’s last prayer : ਮਸ਼ਹੂਰ ਗਾਇਕ ਰਾਜਵੀਰ ਜਵੰਦਾ ਦੇ ਪਿਤਾ 14 ਅਗਸਤ 2021 ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ। ਹਾਲ ਹੀ ‘ਚ ਉਹਨਾਂ ਨੇ ਆਪਣੇ ਪਿਤਾ ਦੀ ਅੰਤਿਮ ਅਰਦਾਸ ਦੀ ਪੋਸਟ ਸਾਂਝੀ ਕੀਤੀ ਹੈ। ਜਿਸ ਵਿੱਚ ਉਹਨਾਂ ਨੇ ਇੱਕ ਵੇਰਵਾ ਸਾਂਝਾ ਕੀਤਾ ਸੀ।
ਅੱਜ ਰਾਜਵੀਰ ਜਵੰਦਾ ਦੇ ਪਿਤਾ ਜੀ ਦੀ ਅੰਤਿਮ ਅਰਦਾਸ ਸੀ ਜਿਸ ਦੇ ਵਿੱਚ ਉਹਨਾਂ ਦੇ ਕਈ ਮਿੱਤਰ , ਸੱਜਣ ਸ਼ਾਮਿਲ ਹੋਏ ਸਨ। ਨਾਲ ਹੀ ਪੰਜਾਬੀ ਇੰਡਸਟਰੀ ਦੇ ਬਹੁਤ ਸਾਰੇ ਸਿਤਾਰੇ ਰਵਿੰਦਰ ਗਰੇਵਾਲ , ਰਵਨੀਤ , ਕੁਲਵਿੰਦਰ ਬਿੱਲਾ , ਸੁਨੰਦਾ ਸ਼ਰਮਾ , ਸੋਨੀਆ ਮਾਨ , ਕੰਵਰ ਗਰੇਵਾਲ ਤੇ ਪੰਜਾਬੀ ਮਿਊਜ਼ਿਕ ਤੇ ਫਿਲਮ ਇੰਡਸਟਰੀ ਦੇ ਹੋਰ ਵੀ ਬਹੁਤ ਸਾਰੇ ਜਿਹਨਾਂ ਨੇ ਅੱਜ ਓਥੇ ਪਹੁੰਚ ਕੇ ਰਾਜਵੀਰ ਦੇ ਪਿਤਾ ਜੀ ਨੂੰ ਸ਼ਰਧਾਂਜਲੀ ਦਿੱਤੀ ਤੇ ਰਾਜਵੀਰ ਜਵੰਦਾ ਨੂੰ ਹੌਂਸਲਾ ਦਿੱਤਾ।
ਜਾਣਕਾਰੀ ਲਈ ਦੱਸ ਦੇਈਏ ਦਰਅਸਲ ਉਸਦੇ ਪਿਤਾ ਦੀ ਅਚਾਨਕ ਮੌਤ ਹੋ ਗਈ ਸੀ। ਕਿਸਾਨ ਧਰਨੇ ਵਿੱਚ ਸ਼ਾਮਲ ਹੋਣ ਲਈ ਦਿੱਲੀ ਗਏ ਪੰਜਾਬੀ ਗਾਇਕ ਰਾਜਵੀਰ ਜਵੰਦਾ ਨੇ ਕਿਸਾਨ ਮੋਰਚੇ ਲਈ ਮੰਚ ‘ਤੇ ਲੋਕਾਂ ਨੂੰ ਉਤਸ਼ਾਹਤ ਕਰਦੇ ਹੋਏ ਆਪਣੇ ਪਿਤਾ ਦੇ ਅਚਾਨਕ ਦਿਹਾਂਤ ਬਾਰੇ ਜਾਣ ਕੇ ਹੈਰਾਨ ਕਰ ਦਿੱਤਾ। ਸੂਤਰਾਂ ਅਨੁਸਾਰ ਜਗਰਾਓਂ ਦੇ ਨੇੜਲੇ ਪਿੰਡ ਪੋਨਾ ਦੇ ਰਹਿਣ ਵਾਲੇ ਰਾਜਵੀਰ ਦੇ ਪਿਤਾ ਦੀ ਮੌਤ ਦਾ ਕਾਰਨ ਜਿਗਰ ਦੀ ਲਾਗ ਦੱਸਿਆ ਜਾ ਰਿਹਾ ਹੈ। ਉਹ ਲੰਬੇ ਸਮੇਂ ਤੋਂ ਜਿਗਰ ਨਾਲ ਜੁੜੀ ਬਿਮਾਰੀ ਤੋਂ ਪੀੜਤ ਸਨ। ਉਹ ਲਗਭਗ 62 ਸਾਲਾਂ ਦੇ ਸਨ।