ਗੁਰਦਾਸਪੂਰ ਦੇ ਬਟਾਲਾ ਦੇ ਬੇੜੀਆਂ ਮੁਹੱਲਾ ਦੇ ਵਿਚ ਉਸ ਸਮੇਂ ਸਨਸਨੀ ਫੈਲ ਗਈ, ਜਦੋ ਦਿਨ ਦਿਹਾੜੇ ਇਕ ਮਹਿਲਾ ਦਾ ਕਤਲ ਹੋ ਗਿਆ। ਕਤਲ ਦਾ ਕਾਰਨ ਪਤਾ ਨਹੀਂ ਚੱਲ ਸਕਿਆ। ਜਾਣਕਾਰੀ ਮੁਤਾਬਕ ਬੇੜੀਆਂ ਮੁਹੱਲਾ ਦੀ ਰਹਿਣ ਵਾਲੀ ਪ੍ਰਵੇਸ਼ (50) ਘਰ ਵਿਚ ਇਕਲੀ ਸੀ।
ਮ੍ਰਿਤਕ ਪ੍ਰਵੇਸ਼ ਦਾ ਪਤੀ ਅਤੇ ਬੱਚੇ ਦੁਕਾਨ ਤੇ ਸਨ। ਪ੍ਰਵੇਸ਼ ਦੇ ਪਤੀ ਨਰਿੰਦਰ ਨੇ ਰੋਜ਼ ਦੀ ਤਰ੍ਹਾਂ ਦੁਕਾਨ ‘ਤੇ ਕੰਮ ਕਰਨ ਵਾਲੇ ਛਾਲੂ ਨੂੰ ਘਰ ਰੋਟੀ ਵਾਲਾ ਡੱਬਾ ਲੈਣ ਲਈ ਭੇਜਾ, ਜਿਸ ਤੋਂ ਇਸ ਘਟਨਾ ਦਾ ਪਤਾ ਚੱਲਿਆ।