ਭਾਰਤ ਪਾਕ ਸਰਹੱਦ ਤੇ ਬੀਐਸਐਫ ਦੀ 144 ਬਟਾਲੀਅਨ ਦੀ ਬੀਓਪੀ ਧਾਰੀਵਾਲ ਤੇ ਤਾਇਨਾਤ ਜਵਾਨ ਚੰਦਰ ਸਿੰਘ ਵਲੋਂ ਆਪਣੀ ਰਾਈਫ਼ਲ ਨਾਲ ਖੁਦ ਨੂੰ ਗੋਲੀ ਮਾਰੀ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸੰਬੰਧੀ ਲੋਪੋਕੇ ਪੁਲਸ ਵਲੋਂ ਬੀਐਸਐਫ ਉੱਚ ਅਧਿਕਾਰੀਆਂ ਵੱਲੋਂ ਬਿਆਨਾਂ ਦੇ ਅਧਾਰ ‘ਤੇ ਮਾਮਲਾ ਦਰਜ ਕਰ ਲਾਸ਼ ਦਾ ਪੋਸਟਮਾਟਮ ਸਿਵਿਲ ਹਸਪਤਾਲ ਅਜਨਾਲਾ ਚ ਕਰਵਾ ਜਵਾਨਾਂ ਨੂੰ ਸੋਂਪਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਥਾਣਾ ਲੋਪੋਕੇ ਦੇ ਮੁਖੀ ਕਪਿਲ ਕੌਸ਼ਲ ਨੇ ਕਿਹਾ ਕਿ ਬੀਐਸਐਫ ਦੇ ਅਧਿਕਾਰੀਆਂ ਵਲੋਂ ਓਹਨਾ ਨੂੰ ਸੂਚਨਾ ਦਿੱਤੀ ਗਈ ਸੀ ਕਿ ਡਿਊਟੀ ਤੇ ਤਾਇਨਾਤ ਕਾਂਸਟੇਬਲ ਚੰਦਰ ਸਿੰਘ ਵਲੋਂ ਖੁਦ ਨੂੰ ਪੇਟ ਉਪਰ ਗੋਲੀ ਮਾਰ ਆਤਮਹੱਤਿਆ ਕੀਤੀ ਗਈ ਹੈ ਜਿਸ ਸੰਬੰਧੀ ਓਹਨਾਂ ਵਲੋਂ ਲਾਸ਼ ਦਾ ਪੋਸਟਮਾਰਟਮ ਕਰਵਾ ਜਵਾਨਾਂ ਨੂੰ ਸੋਂਪ ਬਣਦੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ।