ਸ਼ਹਿਰ ਦੇ ਨਾਲ -ਨਾਲ ਹੁਣ ਪੇਂਡੂ ਖੇਤਰਾਂ ਵਿੱਚ ਵੀ ਔਰਤਾਂ ਅਤੇ ਲੜਕੀਆਂ ਨਾਲ ਅਪਰਾਧਾਂ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇੱਥੋਂ ਦੇ ਇੱਕ ਇਲਾਕੇ ਵਿੱਚ ਪੰਜ ਬੱਚਿਆਂ ਦੇ ਪਿਤਾ ਨੇ ਇੱਕ 12 ਸਾਲਾ ਮਾਸੂਮ ਨੂੰ ਹਵਸ ਦਾ ਸ਼ਿਕਾਰ ਬਣਾਇਆ।
ਪੁਲਿਸ ਨੇ 35 ਸਾਲਾ ਦੋਸ਼ੀ ਮੁੰਨਾ ਸਾਹਨੀ ਨੂੰ ਬਲਾਤਕਾਰ ਅਤੇ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਪੀੜਤਾ ਨੇ ਦੱਸਿਆ ਕਿ ਉਹ ਸੱਤਵੀਂ ਜਮਾਤ ਵਿੱਚ ਪੜ੍ਹਦੀ ਹੈ। ਉਹ ਸ਼ੁੱਕਰਵਾਰ ਸਵੇਰੇ ਕਰੀਬ 11 ਵਜੇ ਸਕੂਲ ਤੋਂ ਵਾਪਸ ਆ ਰਹੀ ਸੀ ਅਤੇ ਆਪਣੇ ਦੋਸਤ ਨੂੰ ਕਿਤਾਬਾਂ ਦੇਣ ਲਈ ਇਲਾਕੇ ਵਿੱਚ ਗਈ ਸੀ। ਰਸਤੇ ਵਿੱਚ ਮੁੰਨਾ ਸਾਹਨੀ ਉਸਨੂੰ ਆਪਣੇ ਨਾਲ ਲੈ ਗਿਆ।
ਇਹ ਵੀ ਪੜ੍ਹੋ : ਜਲੰਧਰ ਦੇ ਨਿੱਜੀ ਹਸਪਤਾਲ ‘ਚ ਵੱਡਾ ਹੰਗਾਮਾ- ਮਰੇ ਵਿਅਕਤੀ ਨੂੰ ਕੀਤਾ ICU ‘ਚ ਭਰਤੀ
ਉਸਨੂੰ ਘਰ ਦੇ ਅੰਦਰ ਲਿਜਾ ਕੇ ਉਸਨੇ ਦਰਵਾਜ਼ਾ ਬੰਦ ਕਰ ਦਿੱਤਾ। ਉਸ ਦਾ ਮੂੰਹ ਬੰਦ ਕਰਕੇ ਟੇਪ ਲਗਾ ਦਿੱਤੀ ਅਤੇ ਉਸ ਨਾਲ ਬਲਾਤਕਾਰ ਕੀਤਾ। ਪੀੜਤ ਨੇ ਦੱਸਿਆ ਕਿ ਉਸ ਨੂੰ ਦੁਪਹਿਰ ਕਰੀਬ ਢਾਈ ਵਜੇ ਤੱਕ ਕਮਰੇ ਵਿੱਚ ਬੰਦ ਰੱਖਿਆ ਗਿਆ ਸੀ। ਬਾਅਦ ਵਿੱਚ ਉਹ ਕਿਸੇ ਤਰ੍ਹਾਂ ਉਸਦੇ ਚੁੰਗਲ ਵਿੱਚੋਂ ਬਚ ਕੇ ਭੱਜ ਗਈ। ਇਹ ਗੱਲ ਕਿਸੇ ਨੂੰ ਦੱਸਣ ‘ਤੇ ਉਸਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ। ਲੜਕੀ ਨੇ ਇਹ ਗੱਲ ਮਾਂ ਨੂੰ ਦੱਸੀ ਜਿਸ ਤੋਂ ਬਾਅਦ ਪਰਿਵਾਰ ਉਸ ਨੂੰ ਮਾਛੀਵਾੜਾ ਦੇ ਹਸਪਤਾਲ ਲੈ ਗਿਆ।
ਉਥੋਂ ਡਾਕਟਰਾਂ ਨੇ ਉਸ ਨੂੰ ਸਮਰਾਲਾ ਰੈਫਰ ਕਰ ਦਿੱਤਾ। ਮਾਛੀਵਾੜਾ ਥਾਣੇ ਦੇ ਸਹਾਇਕ ਐਸਐਚਓ ਵਿਪਨ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਮੁੰਨਾ ਸਾਹਨੀ ਵਿਆਹੁਤਾ ਹੈ। ਉਸ ਦੇ ਪੰਜ ਬੱਚੇ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਦਿਹਾਤੀ ਖੇਤਰਾਂ ਵਿੱਚ ਅਪਰਾਧਿਕ ਘਟਨਾਵਾਂ ਵਿੱਚ ਵਾਧੇ ਕਾਰਨ ਬੱਚਿਆਂ ਦੇ ਮਾਪਿਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਇਹ ਵੀ ਪੜ੍ਹੋ : BJP ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਰਕਾਰ ਬਣਨ ‘ਤੇ ਪ੍ਰੋਫੈਸ਼ਨਲ ਟੈਕਸ ਖਤਮ ਕਰਨ ਦਾ ਕੀਤਾ ਦਾਅਵਾ