karan aujla and harjeet harman : ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਸਿਤਾਰੇ ਕਰਨ ਔਜਲਾ ਨਵੇਂ ਵਿਵਾਦ ‘ਚ ਫਸ ਗਏ ਹਨ। ਉਹਨਾਂ ਨੂੰ ਮਹਿਲਾ ਕਮਿਸ਼ਨ ਨੇ ਨੋਟਿਸ ਭੇਜਿਆ ਹੈ। ਔਜਲਾ ਦੇ ਨਾਲ ਇਹ ਨੋਟਿਸ ਹਰਜੀਤ ਹਰਮਨ ਤੇ ਇੱਕ ਸੰਗੀਤ ਰਿਕਾਰਡ ਕੰਪਨੀ ਨੂੰ ਵੀ ਭੇਜਿਆ ਗਿਆ ਹੈ।ਦਰਅਸਲ ਸ਼ਰਾਬ ਗਾਣੇ ਬਾਰੇ ਚੰਡੀਗੜ੍ਹ ਦੇ ਰਹਿਣ ਵਾਲੇ ਪ੍ਰੋ. ਪੰਡਿਤਰਾਓ ਧਰੇਨਵਰ ਵੱਲੋਂ ਪੰਜਾਬ ਰਾਜ ਮਹਿਲਾ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਗਈ ਸੀ।
ਸ਼ਿਕਾਇਤ ਵਿੱਚ ਉਨ੍ਹਾਂ ਕਿਹਾ ਸੀ ਕਿ ‘ਸ਼ਰਾਬ’ ਗਾਣੇ ਵਿੱਚ ਔਰਤਾਂ ਦੀ ਸ਼ਰਾਬ, ਨਸ਼ੇ ਅਤੇ ਬੰਦੂਕ ਨਾਲ ਤੁਲਨਾ ਕਰਕੇ ਔਰਤਾਂ ਦੀ ਬੇਇੱਜਤੀ ਕੀਤੀ ਗਈ ਹੈ। ਇਸ ਉਤੇ ਮਹਿਲਾ ਕਮਿਸ਼ਨ ਨੇ ਗਾਇਕ ਕਰਨ ਔਜਲਾ, ਹਰਜੀਤ ਹਰਮਨ ਅਤੇ ਸਪੀਡ ਰਿਕਾਰਡ ਕੰਪਨੀ ਨੂੰ 22 ਸਤੰਬਰ ਨੂੰ ਨਿੱਜੀ ਸੁਣਵਾਈ ਲਈ ਬੁਲਾਇਆ ਗਿਆ ਹੈ। ਮਹਿਲਾ ਕਮੀਸ਼ਨ ਦੇ ਵਲੋਂ ਦੋਹਾਂ ਨੂੰ ਖਾਸ ਨੋਟਿਸ ਵੀ ਭੇਜਿਆ ਗਿਆ ਹੈ ਤੇ ਇਸ ਸਭ ਦੇ ਚਲਦੇ ਮਨੀਸ਼ਾ ਗੁਲਾਟੀ ਜੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਲਿਖਿਆ ਹੈ ਕਿ – ਬਹੁਤ ਦੁੱਖ ਹੁੰਦਾ ਹੈ ਜਦੋਂ ਸਾਡੇ ਸਮਾਜ ਦੇ ਜ਼ਿੰਮੇਵਾਰ ਲੋਕ ਮਹਿਲਾਵਾਂ ਦੀ ਤੁਲਨਾ ਸ਼ਰਾਬ, ਨਸ਼ੇ ਤੇ ਬੰਦੂਕ ਨਾਲ ਕਰਦੇ ਹਨ।
ਹਾਲ ਹੀ ਵਿੱਚ ਪੰਜਾਬੀ ਗਾਇਕ ਕਰਨ ਔਜਲਾ, ਹਰਜੀਤ ਹਰਮਨ ਦੇ ਆਏ ਗਾਣੇ ‘ਸ਼ਰਾਬ’ ਵਿੱਚ ਮਹਿਲਾਵਾਂ ਬਾਰੇ ਗਲਤ ਟਿੱਪਣੀਆਂ ਕੀਤੀਆਂ ਗਈਆਂ ਹਨ। ਜਿਸ ‘ਤੇ ਸੋ ਮੋਟੋ ਲੈਂਦਿਆਂ ਅਸੀਂ ਦੋਵੇਂ ਗਾਇਕਾਂ ਕਰਨ ਔਜਲਾ, ਹਰਜੀਤ ਹਰਮਨ ਤੇ ਸਪੀਡ ਰਿਕਾਰਡ ਕੰਪਨੀ ਨੂੰ 22 ਸਤੰਬਰ ਨੂੰ ਨਿੱਜੀ ਸੁਣਵਾਈ ਲਈ ਬੁਲਾਇਆ ਹੈ। ਮਹਿਲਾਵਾਂ ਬਾਰੇ ਇਸ ਤਰ੍ਹਾਂ ਦੇ ਸ਼ਬਦ ਬੋਲਣਾ ਤੇ ਉਹਨਾਂ ਦੀ ਤੁਲਣਾ ਬੰਦੂਕਾਂ, ਨਸ਼ਿਆਂ ਨਾਲ ਕਰਨਾ ਬਹੁਤ ਮੰਦਭਾਗੀ ਗੱਲ ਹੈ।