sonia maan made big announcement : ਖੇਤੀ ਕਾਨੂੰਨਾਂ ਨੂੰ ਲੈ ਕੇ ਪਿਛਲੇ ਇੱਕ ਸਾਲ ਤੋਂ ਕਿਸਾਨ ਲਗਾਤਾਰ ਅੰਦੋਲਨ ਤੇ ਦਿੱਲੀ ਬੈਠੇ ਹੋਏ ਹਨ ਪਰ ਸਰਕਾਰ ਕਿਸਾਨਾਂ ਦੀਆਂ ਦੁੱਖ ਤਕਲੀਫਾਂ ਨੂੰ ਅਣਗੋਲਿਆ ਕਰ ਰਹੀ ਹੈ। ਸਰਕਾਰ ਦੇ ਇਸ ਰਵਈਏ ਨੂੰ ਦੇਖਦੇ ਹੋਏ ਹਰ ਵਰਗ ਦੇ ਲੋਕ ਕਿਸਾਨਾਂ ਦਾ ਸਾਥ ਦੇ ਰਹੇ ਹਨ। ਦੇਸ਼ ਦੇ ਹਰ ਸੂਬੇ ਦੇ ਵਿੱਚ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕਿਸਾਨਾਂ ਦੀਆਂ ਮਹਾਂਪੰਚਾਇਤਾਂ ਹੋ ਰਹੀਆਂ ਹਨ। ਇਸ ਸਭ ਦੇ ਚਲਦੇ ਅਦਾਕਾਰਾ ਸੋਨੀਆ ਮਾਨ ਨੇ ਵੱਡਾ ਐਲਾਨ ਕੀਤਾ ਹੈ।
ਸੋਨੀਆ ਮਾਨ ਨੂੰ 19 ਸਤੰਬਰ ਨੂੰ ਮੋਹਾਲੀ ਦੇ ਵਿੱਚ ਇੱਕ ਕਿਸਾਨ ਮਹਾਪੰਚਾਇਤ ਦਾ ਆਯੋਜਨ ਕਰਨ ਦਾ ਐਲਾਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਇਹ ਮਹਾਪੰਚਾਇਤ ਕਿਸਾਨੀ ਅੰਦੋਲਨ ਨੂੰ ਮਜਬੂਤ ਕਰਨ ਲਈ ਆਯੋਜਿਤ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ – ਬਲਬੀਰ ਸਿੰਘ ਰਾਜੇਵਾਲ , ਰੁਲਦੂ ਸਿੰਘ ਮਾਨਸਾ , ਜੋਗਿੰਦਰ ਸਿੰਘ ਉਗਰਾਹਾਂ , ਹਰਿੰਦਰ ਸਿੰਘ ਲੱਖੋਵਾਲ , ਕਈ ਵੱਡੀ ਕਿਸਾਨ ਆਗੂ ਇਸ ਮਹਾਪੰਚਾਇਤ ਵਿੱਚ ਹਿੱਸਾ ਲੈਣਗੇ।
ਤੁਹਾਨੂੰ ਦੱਸ ਦੇਈਏ ਕਿ ਵੱਡੀ ਗਿਣਤੀ ਦੇ ਵਿਚ ਕਲਾਕਾਰ ,ਅਦਾਕਾਰ ਤੇ ਖਿਡਾਰੀ ਵੱਧ ਚੜ੍ਹ ਕੇ ਕਿਸਾਨੀ ਅੰਦੋਲਨ ਨੂੰ ਸੁਪੂਰਤ ਕਰ ਰਹੇ ਹਨ। ਸੋਨੀਆ ਮਾਨ ਵੀ ਇਸ ਮਹਾਪੰਚਾਇਤ ਦੇ ਵਿੱਚ ਹਾਜਰੀ ਲਵਾ ਰਹੀ ਹੈ।
ਇਹ ਵੀ ਦੇਖੋ : ਜੇ ਘਰ ਵਿੱਚ ਉਗਾ ਲਿਆ ਇਹ ਪੌਦਾ, ਨਹੀਂ ਲੱਗੇਗੀ ਕੋਈ ਬਿਮਾਰੀ, ਸੁਣੋ ਇਸ ਮਹਿਲਾ ਡਾਕਟਰ ਦੇ ਦਾਅਵੇ !