ਲੁਧਿਆਣਾ ਮਹਾਨਗਰ ਦੇ ਮਿਲਰ ਗੰਜ ਇਲਾਕੇ ਵਿੱਚ ਇੱਕ ਬਦਮਾਸ਼ ਨੇ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਓਲਡ ਜੀਟੀ ਰੋਡ ‘ਤੇ ਸਥਿਤ ਮਿਲਰ ਗੰਜ ਇਲਾਕੇ ਵਿਚ ਦਿਨ-ਦਿਹਾੜੇ ਬੰਦੂਕ ਦੀ ਨੋਕ ‘ਤੇ ਇਕ ਮੈਟਲ ਵਪਾਰੀ ਦੇ ਕਰਮਚਾਰੀ ਤੋਂ 35 ਲੱਖ ਲੁੱਟ ਲਏ ਗਏ।
ਲੁੱਟ ਦੀ ਵਾਰਦਾਤ ਨੂੰ ਇੱਕ ਇਕੱਲੇ ਚੋਰ ਵੱਲੋਂ ਅੰਜਾਮ ਦਿੱਤਾ ਗਿਆ। ਬੰਦੂਕ ਦੀ ਨੋਕ ‘ਤੇ ਮਜ਼ਦੂਰ ਨੂੰ ਲੁੱਟਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਇਹ ਘਟਨਾ ਸ਼ੁੱਕਰਵਾਰ ਸ਼ਾਮ ਕਰੀਬ 5 ਵਜੇ ਦੀ ਹੈ।
ਸੂਚਨਾ ਮਿਲਣ ‘ਤੇ ਪੁਲਿਸ ਵਿਭਾਗ ‘ਚ ਹਲਚਲ ਮਚ ਗਈ। ਜਾਣਕਾਰੀ ਮਿਲਣ ਤੋਂ ਬਾਅਦ ਜੇਸੀਪੀ ਸਚਿਨ ਗੁਪਤਾ, ਡੀਸੀਪੀ ਸਿਮਰਤ ਪਾਲ ਢੀਂਡਸਾ, ਏਡੀਸੀਪੀ ਰੁਪਿੰਦਰ ਭੱਟੀ, ਏਸੀਪੀ ਰਣਧੀਰ ਸਿੰਘ, ਏਸੀਪੀ ਮਨਦੀਪ ਸਿੰਘ, ਐਸਐਚਓ ਬਲਕਾਰ ਸਿੰਘ ਸਾਈਬਰ ਟੀਮ ਇੰਚਾਰਜ ਪਵਨ ਕੁਮਾਰ ਭਾਰੀ ਪੁਲਿਸ ਫੋਰਸ ਦੇ ਨਾਲ ਮੌਕੇ ਉੱਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਫਿਲਹਾਲ ਪੁਲਿਸ ਮਾਮਲੇ ਨੂੰ ਸ਼ੱਕੀ ਮੰਨ ਕੇ ਅੱਗੇ ਦੀ ਜਾਂਚ ਕਰ ਰਹੀ ਹੈ।
ਮਿਲਰ ਗੰਜ ਸਥਿਤ ਕਿਸਮਤ ਕੰਪਲੈਕਸ ਵਿੱਚ ਸ਼ੰਕਰ ਮੈਟਲ ਦੇ ਮਾਲਕ ਸ਼ੰਕਰ ਆਨੰਦ ਉਰਫ ਵਿੱਕੀ ਨੇ ਦੱਸਿਆ ਕਿ ਉਸਦਾ ਕਰਮਚਾਰੀ ਇੱਕ ਸਾਥੀ ਸਮੇਤ ਇੱਕ ਪਾਰਟੀ ਤੋਂ ਪੇਮੈਂਟ ਲੈ ਕੇ ਆਇਆ ਸੀ। ਜਿਵੇਂ ਹੀ ਉਹ ਦੋਵੇਂ ਇਮਾਰਤ ਦੇ ਅੰਦਰ ਗਏ ਅਤੇ ਲਿਫਟ ਵਿੱਚ ਵੜਨ ਲੱਗੇ, ਉਸੇ ਸਮੇਂ ਇੱਕ ਲੁਟੇਰੇ ਨੇ ਪਿੱਛਿਓਂ ਆ ਕੇ ਦੋਵਾਂ ਉੱਤੇ ਪਿਸਤੌਲ ਤਾਣ ਦਿੱਤੀ। ਉਸ ਦੇ ਹੱਥ ਵਿੱਚੋਂ ਨਕਦੀ ਵਾਲਾ ਬੈਗ ਖੋਹ ਲਿਆ ਅਤੇ ਫਰਾਰ ਹੋ ਗਿਆ।
ਇਹ ਵੀ ਪੜ੍ਹੋ : ਮੋਗਾ : ਕਾਂਗਰਸੀ MLA ਵੱਲੋਂ ਧਰਨੇ ਤੋਂ ਬਾਅਦ SHO ‘ਤੇ ਮਾਮਲਾ ਦਰਜ- ਡਿਪਟੀ ਮੇਅਰ ਨੂੰ ਭਰੇ ਬਾਜ਼ਾਰ ‘ਚ ਮਾਰਿਆ ਸੀ ਥੱਪੜ
ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਕਰਮਚਾਰੀ ਤੋਂ ਲੁੱਟ ਹੋਈ ਸੀ, ਉਸ ਨੂੰ ਕੰਪਨੀ ਨੇ ਇਸ ਲਈ ਰੱਖਿਆ ਕਿਉਂਕਿ ਉਸ ਕੋਲ ਵੀ ਲਾਇਸੈਂਸੀ ਪਿਸਤੌਲ ਸੀ। ਪਰ ਘਟਨਾ ਦੇ ਸਮੇਂ ਉਸਨੇ ਆਪਣਾ ਪਿਸਤੌਲ ਨਹੀਂ ਕੱਢਿਆ, ਇਸ ਕਾਰਨ ਪੁਲਿਸ ਇਸ ਮਾਮਲੇ ਨੂੰ ਸ਼ੱਕੀ ਮੰਨਦਿਆਂ ਜਾਂਚ ਕਰ ਰਹੀ ਹੈ।