ਸ੍ਰੀ ਮੁਕਤਸਰ ਸਾਹਿਬ ਵਿਖੇ ਰਾਤ ਸਮੇਂ ਆਪਣੀ ਦੁਕਾਨ ਬੰਦ ਕਰਕੇ ਜਾ ਰਹੇ ਇਕ ਦੁਕਾਨਦਾਰ ਤੋਂ ਮੋਟਰਸਾਇਕਲ ਸਵਾਰ ਲੁਟੇਰੇ ਤੇਜਧਾਰ ਹਥਿਆਰ ਦੇ ਬਲ ਤੇ ਨਗਦੀ ਵਾਲਾ ਥੈਲਾ ਲੈ ਫਰਾਰ ਹੋ ਗਏ। ਥੈਲੇ ਵਿਚ 1 ਲੱਖ 66 ਹਜ਼ਾਰ ਰੁਪਏ ਸਨ। ਪੁਲਿਸ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ।
ਸ੍ਰੀ ਮੁਕਤਸਰ ਸਾਹਿਬ ਵਿਖੇ ਸਵੇਰੇ ਵਾਪਰੀ ਗੈਂਗਵਾਰ ਦੀ ਘਟਨਾ ਤੋ ਬਾਅਦ ਰਾਤ ਸਮੇ ਲੁੱਟ ਦੀ ਘਟਨਾ ਵਾਪਰੀ ਰਾਤ ਕਰੀਬ 9.30 ਵਜੇ ਨਮਕੀਨ ਭੰਡਾਰ ਦੀ ਦੁਕਾਨ ਬੰਦ ਕਰ ਰਹੇ ਇਕ ਦੁਕਾਨਦਾਰ ਤੋਂ ਮੋਟਰਸਾਇਕਲ ਸਵਾਰ ਤੇਜਧਾਰ ਹਥਿਆਰ ਦੀ ਨੋਕ ਤੇ 1 ਲਖ 66 ਹਜਾਰ ਰੁਪਏ ਖੋਹ ਕੇ ਫਰਾਰ ਹੋ ਗਏ। ਘਟਨਾ ਸੀ ਸੀ ਟੀ ਵੀ ‘ਚ ਕੈਦ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅਬੋਹਰ ਰੋਡ ਤੇ ਸਥਿਤ ਪੂਜਾ ਨਮਕੀਨ ਭੰਡਾਰ ਦੇ ਮਾਲਕ ਰਜਿੰਦਰ ਕੁਮਾਰ ਨੇ ਦੱਸਿਆ ਕਿ ਉਸਦਾ ਸਹਿਯੋਗੀ ਜਦ ਦੁਕਾਨ ਬੰਦ ਕਰ ਰਿਹਾ ਸੀ ਤਾਂ ਉਹ ਕੋਲ ਖੜਾ ਸੀ ਤੇ ਉਸ ਦੇ ਹੱਥ ਵਿਚ ਇੱਕ ਥੈਲਾ ਸੀ ਜਿਸ ਵਿਚ 1 ਲੱਖ 66 ਹਜ਼ਾਰ 400 ਰੁਪਏ ਸਨ। ਇਸ ਦੌਰਾਨ ਅਬੋਹਰ ਰੋਡ ਬਾਈਪਾਸ ਵਾਲੇ ਪਾਸੇ ਤੋਂ ਮੋਟਰਸਾਇਕਲ ਸਵਾਰ ਦੋ ਨੌਜਵਾਨ ਆਏ ਜਿੰਨ੍ਹਾ ਦੇ ਮੂੰਹ ਢੱਕੇ ਹੋਏ ਸਨ। ਤੇਜ਼ਧਾਰ ਹਥਿਆਰ ਦੀ ਨੋਕ ‘ਤੇ ਉਸ ਕੋਲੋ ਪੈਸਿਆਂ ਵਾਲਾ ਥੈਲਾ ਖੋਹ ਕੇ ਲੈ ਗਏ। ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਰਜਿੰਦਰ ਕੁਮਾਰ ਨੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਤਾਂ ਮੌਕੇ ਤੇ ਪਹੁੰਚ ਪੁਲਿਸ ਨੇ ਕਾਰਵਾਈ ਆਰੰਭ ਕਰ ਦਿੱਤੀ। ਮੌਕੇ ‘ਤੇ ਪਹੁੰਚੇ ਥਾਣਾ ਸਿਟੀ ਇੰਚਾਰਜ਼ ਡੀ ਐਸ ਪੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਘਟਨਾ ਦੀ ਸੀ ਸੀ ਟੀ ਵੀ ਫੁਟੇਜ਼ ਮਿਲੀ ਹੈ ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।