ਸ਼ੁੱਕਰਵਾਰ ਯਾਨੀ 1 ਅਕਤੂਬਰ ਨੂੰ ਪੈਟਰੋਲੀਅਮ ਕੰਪਨੀਆਂ ਨੇ ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਤਬਦੀਲੀ ਕੀਤੀ ਹੈ। ਵਪਾਰਕ ਐੱਲ.ਪੀ. ਜੀ. ਸਿਲੰਡਰ ਅੱਜ ਤੋਂ ਲਗਭਗ 43.5 ਰੁਪਏ ਮਹਿੰਗਾ ਹੋ ਗਿਆ ਹੈ। ਇਸ ਵਿਚਕਾਰ ਰਾਹਤ ਦੀ ਗੱਲ ਇਹ ਹੈ ਕਿ ਇਹ ਵਾਧਾ ਸਿਰਫ 19 ਕਿਲੋ ਵਪਾਰਕ ਸਿਲੰਡਰ ਵਿੱਚ ਹੋਇਆ ਹੈ। ਗੈਰ-ਸਬਸਿਡੀ ਵਾਲੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ।
ਹੁਣ ਦਿੱਲੀ ਵਿੱਚ 19 ਕਿਲੋ ਦਾ LPG ਸਿਲੰਡਰ 1736.5 ਰੁਪਏ ਦਾ ਹੋ ਗਿਆ ਹੈ, ਪਹਿਲਾਂ ਇਸ ਦੀ ਕੀਮਤ 1693 ਰੁਪਏ ਸੀ। ਉੱਥੇ ਹੀ, ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਿਟੀ ਆਫ ਇੰਡੀਆ ਨੇ ਖਾਧ ਪਦਾਰਥਾਂ ਨਾਲ ਸੰਬੰਧਤ ਸਾਰੇ ਦੁਕਾਨਦਾਰਾਂ ਨੂੰ 1 ਅਕਤੂਬਰ ਤੱਕ ਰਜਿਸਟਰਡ ਹੋਣ ਦੇ ਨਿਰਦੇਸ਼ ਦਿੱਤੇ ਸਨ, ਯਾਨੀ ਅੱਜ ਤੋਂ, ਖਾਣ ਪੀਣ ਦੀਆਂ ਵਸਤਾਂ ਨਾਲ ਜੁੜੇ ਦੁਕਾਨਦਾਰਾਂ ਲਈ ਮਾਲ ਦੇ ਬਿੱਲ ਤੇ FSSAI ਦਾ ਰਜਿਸਟ੍ਰੇਸ਼ਨ ਨੰਬਰ ਲਿਖਣਾ ਲਾਜ਼ਮੀ ਹੋ ਗਿਆ ਹੈ। ਜੇਕਰ ਬਿੱਲ ‘ਤੇ FSSAI ਰਜਿਸਟ੍ਰੇਸ਼ਨ ਨੰਬਰ ਨਹੀਂ ਦਿੰਦੇ ਹਨ ਤਾਂ ਦੁਕਾਨਦਾਰ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 1 ਸਤੰਬਰ ਨੂੰ ਐਲਪੀਜੀ ਸਿਲੰਡਰ ਭਾਵ ਘਰੇਲੂ ਰਸੋਈ ਗੈਸ ਦੀ ਕੀਮਤ ਵਿੱਚ 25 ਰੁਪਏ ਦਾ ਵਾਧਾ ਕੀਤਾ ਗਿਆ ਸੀ। ਇਸ ਵਾਧੇ ਤੋਂ ਬਾਅਦ ਦਿੱਲੀ ਵਿੱਚ 14.2 ਕਿਲੋ ਦੇ ਰਸੋਈ ਗੈਸ ਸਿਲੰਡਰ ਦੀ ਕੀਮਤ 884.50 ਰੁਪਏ ਹੋ ਗਈ। ਇਸ ਮਹੀਨੇ ਇਸ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਹ ਆਮ ਲੋਕਾਂ ਲਈ ਕੁਝ ਰਾਹਤ ਦੀ ਗੱਲ ਹੈ।
ਦੇਖੋ ਵੀਡੀਓ : ਨਵਜੋਤ ਸਿੱਧੂ ਦੇ ਪ੍ਰਧਾਨ ਬਣਨ ਤੇ ਫਿੜ ਅਹੁਦਾ ਛੱਡ ਦੇਣ ‘ਤੇ ਲੋਕਾਂ ਨੇ ਦੇਖੋ ਕਿਵੇਂ ਉਧੇੜਿਆ…