ਜਿਥੇ ਪੂਰੇ ਦੇਸ਼ ਵਿੱਚ ਰੋਸ ਪਾਇਆ ਜਾ ਰਿਹਾ ਹੈ ਇਸਦੇ ਚਲਾਦੇ ਹੀ ਫਰੀਦਕੋਟ ਚ ਪਿਛਲੇ ਦੋ ਮਹੀਨੇ ਤੋਂ ਚੱਲ ਰਹੇ ਬੱਚਿਆਂ ਦੇ ਮੋਰਚੇ ਵਲੋਂ ਸ਼ਾਮ ਹੁੰਦੇ ਹੀ ਸ਼ਹਿਰ ਵਿੱਚ ਕੈਂਡਲ ਮਾਰਚ ਕੱਢਿਆ ਅਤੇ ਫਰੀਦਕੋਟ ਦੇ ਘੰਟਾ ਘਰ ਕੋਲ ਪਹੁੰਚ ਕੇ ਕਿਸਾਨਾਂ ਨੂੰ ਨਿੱਘੀ ਸ਼ਰਧਾਂਜਲੀ ਦਿੱਤੀ ਅਤੇ ਮੋਦੀ, ਯੋਗੀ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਨ ਉਪਰੰਤ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕਰਦਿਆਂ ਉਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਜਾ ਦੇਣ ਦੀ ਮੰਗ ਕੀਤੀ।